Monday, April 21, 2025
BREAKING
CIA ਸਟਾਫ਼ ਦੀ ਵੱਡੀ ਸਫ਼ਲਤਾ, ਹਥਿਆਰਾਂ ਦੇ ਜ਼ਖੀਰੇ ਸਮੇਤ ਚਾਰ ਵਿਅਕਤੀ ਗ੍ਰਿਫ਼ਤਾਰ ਖ਼ਤਰੇ ਦੀ ਘੰਟੀ! ਤੇਜ਼ੀ ਨਾਲ ਵੱਧ ਰਹੀ ਇਹ ਬਿਮਾਰੀ, PGI ਦੇ ਡਾਕਟਰ ਨੇ ਦਿੱਤੀ ਚਿਤਾਵਨੀ, ਸਮੇਂ ਸਿਰ ਇਲਾਜ ਨਾ ਹੋਵੇ ਤਾਂ... PBKS vs RCB : ਬੈਂਗਲੁਰੂ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ ਆਸਟ੍ਰੇਲੀਆ : 45 ਭਾਰਤੀ ਉਮੀਦਵਾਰ ਚੋਣ ਮੈਦਾਨ 'ਚ, ਸੱਤਾਧਾਰੀ ਲੇਬਰ ਪਾਰਟੀ ਨੂੰ ਬੜਤ ਦੀ ਸੰਭਾਵਨਾ ਪੰਜਾਬ ਮੰਡੀ ਬੋਰਡ ਦੇ ਸਕੱਤਰ ਰਾਮਵੀਰ ਵੱਲੋਂ ਅਨਾਜ ਮੰਡੀ ਦਾ ਅਚਨਚੇਤ ਦੌਰਾ, ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਹਨੇਰੀ-ਤੂਫ਼ਾਨ ਨੇ ਮਚਾਈ ਤਬਾਹੀ! ਸ਼ੈਲਰਾਂ ਦਾ ਹੋਇਆ ਲੱਖਾਂ ਰੁਪਏ ਦਾ ਨੁਕਸਾਨ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ 50ਵੇਂ ਦਿਨ 131 ਨਸ਼ਾ ਸਮੱਗਲਰ ਗ੍ਰਿਫ਼ਤਾਰ ਪੁਰਾਣੇ ਮਤਭੇਦ ਭੁਲਾ ਕੇ ਹੱਥ ਮਿਲਾਉਣਗੇ ਊਧਵ ਤੇ ਰਾਜ ਠਾਕਰੇ! ਏਅਰ ਹੋਸਟੈੱਸ ਜਬਰ-ਜ਼ਿਨਾਹ ਕੇਸ 'ਚ ਵੱਡਾ ਖ਼ੁਲਾਸਾ, ਵਾਰਦਾਤ ਤੋਂ ਪਹਿਲਾਂ ਦੋਸ਼ੀ ਨੇ ਵੇਖੀ ਸੀ ਅਸ਼ਲੀਲ ਵੀਡੀਓ ਭਾਰਤ ਦਾ ਇਲੈਕਟ੍ਰਾਨਿਕਸ ਉਤਪਾਦਨ 11 ਲੱਖ ਕਰੋੜ ਰੁਪਏ ਤੋਂ ਹੋਇਆ ਪਾਰ : ਵੈਸ਼ਨਵ

ਬਾਜ਼ਾਰ

May ’ਚ ਇਸ ਹੱਦ ਤੱਕ ਜਾਵੇਗੀ ਸੋਨੇ ਦੀ ਕੀਮਤ! ਫਿਰ ਆ ਸਕਦੀ ਹੈ ਗਿਰਾਵਟ

18 ਅਪ੍ਰੈਲ, 2025 04:24 PM

ਸੋਨੇ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਵੀਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ’ਚ ਸੋਨੇ ਦੀ ਕੀਮਤ 70 ਰੁਪਏ ਵਧ ਕੇ 98,170 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਈ। ਇਸ ਤੋਂ ਇੱਕ ਦਿਨ ਪਹਿਲਾਂ, ਬੁੱਧਵਾਰ ਨੂੰ, ਸੋਨੇ ਦੀ ਕੀਮਤ ’ਚ 1,650 ਰੁਪਏ ਦਾ ਭਾਰੀ ਵਾਧਾ ਹੋਇਆ ਸੀ, ਜਿਸ ਨਾਲ ਕੀਮਤ 98,100 ਰੁਪਏ ਹੋ ਗਈ ਸੀ। ਇਸ ਤੇਜ਼ੀ ਦੇ ਪਿੱਛੇ ਕਈ ਵਿਸ਼ਵ ਪੱਧਰੀ ਕਾਰਨ ਹਨ। ਮਾਹਿਰਾਂ ਅਨੁਸਾਰ, ਸੋਨੇ ਦੀਆਂ ਕੀਮਤਾਂ ਹੁਣ ਹੋਰ ਵੱਧ ਸਕਦੀਆਂ ਹਨ, ਹਾਲਾਂਕਿ ਉਤਰਾਅ-ਚੜ੍ਹਾਅ ਦੀ ਸੰਭਾਵਨਾ ਵੀ ਬਣੀ ਹੋਈ ਹੈ। ਬਾਜ਼ਾਰ ਮਾਹਿਰਾਂ ਅਨੁਸਾਰ, ਡਾਲਰ ’ਚ ਕਮਜ਼ੋਰੀ, ਅਮਰੀਕਾ-ਚੀਨ ਵਪਾਰ ਯੁੱਧ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਨਵੇਂ ਟੈਰਿਫ ਐਲਾਨ ਇਸ ਵਾਧੇ ਦੇ ਮੁੱਖ ਕਾਰਨ ਹਨ। ਵਿਸ਼ਵ ਪੱਝਰੀ ਅਸਥਿਰਤਾ ਦੇ ਕਾਰਨ, ਨਿਵੇਸ਼ਕ ਸੋਨੇ ਨੂੰ ਇੱਕ ਸੁਰੱਖਿਅਤ ਵਿਕਲਪ ਵਜੋਂ ਅਪਣਾ ਰਹੇ ਹਨ।

ਨਿਵੇਸ਼ਕਾਂ ਨੂੰ ਜ਼ਬਰਦਸਤ ਰਿਟਰਨ

ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੋਨੇ ਨੇ 60.06% ਦਾ ਰਿਟਰਨ ਦਿੱਤਾ ਹੈ।
ਪਿਛਲੇ ਇਕ ਹਫ਼ਤਾ: 7.05% ਰਿਟਰਨ
ਪਿਛਲੇ ਇਕ ਮਹੀਨੇ: 13.16% ਰਿਟਰਨ
ਪਿਛਲੇ ਤਿੰਨ ਮਹੀਨੇ: 52.50% ਰਿਟਰਨ

ਕੀ ਕਹਿਣੈ ਮਾਹਿਰਾਂ ਦਾ?
ਐਸਡੀ ਬੁਲੀਅਨ ਦੇ ਸੀਨੀਅਰ ਮਾਰਕੀਟ ਵਿਸ਼ਲੇਸ਼ਕ ਜੇਮਜ਼ ਐਂਡਰਸਨ ਦਾ ਮੰਨਣਾ ਹੈ ਕਿ ਮਈ ਦੇ ਅੰਤ ਤੱਕ ਸੋਨੇ ਦੀਆਂ ਕੀਮਤਾਂ 3,500 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦੀਆਂ ਹਨ। ਹਾਲਾਂਕਿ, ਇਸ ਤੋਂ ਬਾਅਦ ਗਿਰਾਵਟ ਦੀ ਸੰਭਾਵਨਾ ਹੈ, ਜਿਸ ਨਾਲ ਕੀਮਤ 2,700 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦੀ ਹੈ। ਅਬੰਸ ਫਾਈਨੈਂਸ਼ੀਅਲ ਸਰਵਿਸਿਜ਼ ਦੇ ਸੀਈਓ ਚਿੰਤਨ ਮਹਿਤਾ ਨੇ ਕਿਹਾ ਕਿ ਚੱਲ ਰਹੀ ਵਿਸ਼ਵ ਪੱਧਰੀ ਅਨਿਸ਼ਚਿਤਤਾ, ਡਾਲਰ ਦੀ ਕਮਜ਼ੋਰੀ ਅਤੇ ਸਪਲਾਈ ਚੇਨ ਸਮੱਸਿਆਵਾਂ ਕਾਰਨ ਸੋਨੇ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ। ਵੱਡੇ ਬੈਂਕ ਹੁਣ ਇਕੁਇਟੀ ਅਤੇ ਬਾਂਡਾਂ ’ਚ ਆਪਣੀ ਹਿੱਸੇਦਾਰੀ ਘਟਾ ਕੇ ਸੋਨੇ ’ਚ ਨਿਵੇਸ਼ ਕਰ ਰਹੇ ਹਨ, ਜਿਸ ਨਾਲ ਕੀਮਤਾਂ ਨੂੰ ਹੋਰ ਸਮਰਥਨ ਮਿਲ ਰਿਹਾ ਹੈ।

ਚੁੱਕੋ ਸੋਚ-ਸਮਝ ਕੇ ਕਦਮ
ਬਾਜ਼ਾਰ ’ਚ ਤੇਜ਼ੀ ਦੇ ਬਾਵਜੂਦ, ਮਾਹਿਰਾਂ ਦਾ ਕਹਿਣਾ ਹੈ ਕਿ ਨਿਵੇਸ਼ਕਾਂ ਨੂੰ ਆਪਣੀ ਜੋਖਮ ਦੀ ਭੁੱਖ ਅਤੇ ਬਾਜ਼ਾਰ ਦੀਆਂ ਸਥਿਤੀਆਂ ਨੂੰ ਧਿਆਨ ’ਚ ਰੱਖਦੇ ਹੋਏ ਹੀ ਸੋਨੇ ’ਚ ਨਿਵੇਸ਼ ਕਰਨਾ ਚਾਹੀਦਾ ਹੈ। ਸੋਨੇ ਨੂੰ ਲੰਬੇ ਸਮੇਂ ਲਈ ਇਕ ਸੁਰੱਖਿਅਤ ਨਿਵੇਸ਼ ਮੰਨਿਆ ਜਾਂਦਾ ਹੈ ਪਰ ਉਤਰਾਅ-ਚੜ੍ਹਾਅ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Have something to say? Post your comment

ਅਤੇ ਬਾਜ਼ਾਰ ਖਬਰਾਂ

ਬਿਲ ਗੇਟਸ ਦੀ ਚਿੰਤਾਜਨਕ ਭਵਿੱਖਬਾਣੀ :  ਅਗਲੇ 10 ਸਾਲਾਂ ਦਰਮਿਆਨ AI ਖਾ ਜਾਵੇਗਾ ਇਹ ਨੌਕਰੀਆਂ

ਬਿਲ ਗੇਟਸ ਦੀ ਚਿੰਤਾਜਨਕ ਭਵਿੱਖਬਾਣੀ : ਅਗਲੇ 10 ਸਾਲਾਂ ਦਰਮਿਆਨ AI ਖਾ ਜਾਵੇਗਾ ਇਹ ਨੌਕਰੀਆਂ

ਗਲੋਬਲ ਹਾਲਾਤ ਦਰਮਿਆਨ RBI ਨੀਤੀਗਤ ਕਾਰਵਾਈ ’ਚ ‘ਸਰਗਰਮ ਅਤੇ ਤਤਪਰ’ ਰਹੇਗਾ : ਗਵਰਨਰ ਮਲਹੋਤਰਾ

ਗਲੋਬਲ ਹਾਲਾਤ ਦਰਮਿਆਨ RBI ਨੀਤੀਗਤ ਕਾਰਵਾਈ ’ਚ ‘ਸਰਗਰਮ ਅਤੇ ਤਤਪਰ’ ਰਹੇਗਾ : ਗਵਰਨਰ ਮਲਹੋਤਰਾ

ਸੋਨਾ 1,557 ਰੁਪਏ ਹੋਇਆ ਮਹਿੰਗਾ , ਚਾਂਦੀ ਵੀ 2,222 ਰੁਪਏ ਚੜ੍ਹੀ, ਜਾਣੋ ਕਾਰਨ

ਸੋਨਾ 1,557 ਰੁਪਏ ਹੋਇਆ ਮਹਿੰਗਾ , ਚਾਂਦੀ ਵੀ 2,222 ਰੁਪਏ ਚੜ੍ਹੀ, ਜਾਣੋ ਕਾਰਨ

ਭਾਰਤ ਦੇ ਕੱਪੜਾ ਐਕਸਪੋਰਟ 'ਚ ਜ਼ਬਰਦਸਤ ਉਛਾਲ, ਪਿਛਲੇ ਸਾਲ ਦੇ ਮੁਕਾਬਲੇ 6.32 ਫ਼ੀਸਦੀ ਦਾ ਵਾਧਾ

ਭਾਰਤ ਦੇ ਕੱਪੜਾ ਐਕਸਪੋਰਟ 'ਚ ਜ਼ਬਰਦਸਤ ਉਛਾਲ, ਪਿਛਲੇ ਸਾਲ ਦੇ ਮੁਕਾਬਲੇ 6.32 ਫ਼ੀਸਦੀ ਦਾ ਵਾਧਾ

HDFC ਬੈਂਕ ਨੇ ਕਰੋੜਾਂ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, FD 'ਤੇ ਘਟਾਈਆਂ ਵਿਆਜ ਦਰਾਂ

HDFC ਬੈਂਕ ਨੇ ਕਰੋੜਾਂ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, FD 'ਤੇ ਘਟਾਈਆਂ ਵਿਆਜ ਦਰਾਂ

E-scooter ਖਰੀਦਣ ਦਾ ਸੁਨਹਿਰੀ ਮੌਕਾ ! ਮਿਲ ਰਿਹੈ ਭਾਰੀ Discount

E-scooter ਖਰੀਦਣ ਦਾ ਸੁਨਹਿਰੀ ਮੌਕਾ ! ਮਿਲ ਰਿਹੈ ਭਾਰੀ Discount

SBI ’ਚ ਸਿਰਫ 1 ਲੱਖ ਰੁਪਏ ਕਰਾਓ ਜਮ੍ਹਾਂ ਤੇ ਪਾਓ ਇੰਨੇ ਰੁਪਏ ...

SBI ’ਚ ਸਿਰਫ 1 ਲੱਖ ਰੁਪਏ ਕਰਾਓ ਜਮ੍ਹਾਂ ਤੇ ਪਾਓ ਇੰਨੇ ਰੁਪਏ ...

ਸ਼ੇਅਰ ਬਾਜ਼ਾਰ ਦੀ ਵੱਡੀ ਛਾਲ : ਸੈਂਸੈਕਸ 1500 ਤੋਂ ਵਧ ਅੰਕ ਚੜ੍ਹਿਆ ਤੇ ਨਿਫਟੀ 23,851.65 ਦੇ ਪੱਧਰ 'ਤੇ ਬੰਦ

ਸ਼ੇਅਰ ਬਾਜ਼ਾਰ ਦੀ ਵੱਡੀ ਛਾਲ : ਸੈਂਸੈਕਸ 1500 ਤੋਂ ਵਧ ਅੰਕ ਚੜ੍ਹਿਆ ਤੇ ਨਿਫਟੀ 23,851.65 ਦੇ ਪੱਧਰ 'ਤੇ ਬੰਦ

ਆਮ ਆਦਮੀ ਦੀ ਪਹੁੰਚ ਤੋਂ ਬਹੁਤ ਦੂਰ ਹੋਇਆ ਸੋਨਾ, ਸਭ ਤੋਂ ਉੱਚੇ ਪੱਧਰ ’ਤੇ ਪਹੁੰਚਿਆ ਗੋਲਡ

ਆਮ ਆਦਮੀ ਦੀ ਪਹੁੰਚ ਤੋਂ ਬਹੁਤ ਦੂਰ ਹੋਇਆ ਸੋਨਾ, ਸਭ ਤੋਂ ਉੱਚੇ ਪੱਧਰ ’ਤੇ ਪਹੁੰਚਿਆ ਗੋਲਡ

FY 2024-25 'ਚ ਕਾਰਗੋ ਆਵਾਜਾਈ 146 ਮਿਲੀਅਨ ਟਨ ਦੇ ਉੱਚ ਪੱਧਰ ਰਿਕਾਰਡ 'ਤੇ ਪਹੁੰਚੀ

FY 2024-25 'ਚ ਕਾਰਗੋ ਆਵਾਜਾਈ 146 ਮਿਲੀਅਨ ਟਨ ਦੇ ਉੱਚ ਪੱਧਰ ਰਿਕਾਰਡ 'ਤੇ ਪਹੁੰਚੀ