ਭਾਰਤ ਦੀ 2 ਵਾਰ ਦੀ ਓਲੰਪਿਕ ਤਮਗਾ ਜੇਤੂ ਪੀ.ਵੀ. ਸਿੰਧੂ ਅਤੇ ਨੌਜਵਾਨ ਖਿਡਾਰੀ ਪ੍ਰਿਯਾਂਸ਼ੁ ਰਾਜਾਵਤ ਵੀਰਵਾਰ ਨੂੰ ਇਥੇ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ’ਚ ਆਪਣੇ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ’ਚ ਹਾਰ ਕੇ ਬਾਹਰ ਹੋ ਗਏ ਹਨ।
ਵਿਸ਼ਵ ਰੈਂਕਿੰਗ ’ਚ 17ਵੇਂ ਸਥਾਨ ’ਤੇ ਕਾਬਿਜ਼ 29 ਸਾਲਾ ਸਿੰਧੂ ਨੇ ਸਖਤ ਟੱਕਰ ਦਿੱਤਾ ਪਰ 1 ਘੰਟਾ 6 ਮਿੰਟ ਤੱਕ ਚੱਲੇ ਮਹਿਲਾ ਸਿੰਗਲ ਮੁਕਾਬਲੇ ’ਚ ਦੁਨੀਆ ਦੀ ਤੀਜਾ ਦਰਜਾ ਪ੍ਰਾਪਤ ਜਾਪਾਨ ਦੀ ਅਕਾਨੇ ਯਾਮਾਗੁਚੀ ਤੋਂ ਹਾਰ ਗਈ। ਰਾਜਾਵਤ ਪੁਰਸ਼ ਸਿੰਗਲ ਮੁਕਾਬਲੇ ’ਚ 7ਵੀਂ ਰੈਂਕਿੰਗ ਅਤੇ 5ਵਾਂ ਦਰਜਾ ਪ੍ਰਾਪਤ ਜਾਪਾਨ ਦੇ ਕੋਡਾਈ ਨਾਰਾਓਕਾ ਨਾਲ ਸਿੱਧੀ ਗੇਮ ’ਚ ਹਾਰ ਗਏ। ਪੁਰਸ਼ ਸਿੰਗਲ ਮੁਕਾਬਲੇ ’ਚ ਕਿਰਣ ਜਾਰਜ ਦਾ ਸਫਰ ਵੀ ਸਮਾਪਤ ਹੋ ਗਿਆ। ਉਸ ਨੂੰ ਥਾਈਲੈਂਡ ਦੇ 5ਵਾਂ ਦਰਜਾ ਪ੍ਰਾਪਤ ਕੁਨਲਾਵੁਤ ਵਿਤਿਦਸਰਣ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਤਰ੍ਹਾਂ ਭਾਰਤ ਦਾ ਪੁਰਸ਼ ਅਤੇ ਮਹਿਲਾ ਸਿੰਗਲ ਮੁਕਾਬਲਿਆਂ ਦਾ ਅਭਿਆਨ ਸਮਾਪਤ ਹੋ ਗਿਆ। ਹਾਲਾਂਕਿ ਧਰੁਵ ਕਪਿਲਾ ਅਤੇ ਤਨਿਸ਼ਾ ਕ੍ਰਾਸਟੋ ਦੀ ਮਿਕਸਡ ਡਬਲ ਜੌੜੀ ਨੇ ਚੀਨੀ ਤਾਈਪੇ ਦੇ ਯੇ ਹੋਂਗ ਵੇਈ ਅਤੇ ਨਿਕੋਲ ਗੋਂਜਾਲੇਸ ਚੈਨ ਨੂੰ ਹਰਾ ਕੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ।
ਕਪਿਲਾ ਅਤੇ ਕ੍ਰਾਸਟੋ ਦੀ ਜੌੜੀ ਦਾ ਸਾਹਮਣਾ ਹੁਣ ਹਾਂਗਕਾਂਗ ਦੇ ਚੁਨ ਮੈਨ ਟੈਂਗ ਅਤੇ ਯਿੰਗ ਸੁਏਟ ਤਸੇ ਦੀ 5ਵਾਂ ਦਰਜਾ ਪ੍ਰਾਪਤ ਜੌੜੀ ਨਾਲ ਹੋਵੇਗਾ ਪਰ ਮਿਕਸਡ ਡਬਲ ’ਚ ਅਸ਼ਿਥ ਸੂਰਿਆ ਅਤੇ ਅੰਮ੍ਰਿਤਾ ਪ੍ਰਮੁਥੇਸ਼ ਦੀ ਇਕ ਹੋਰ ਭਾਰਤੀ ਜੌੜੀ ਨੂੰ ਚੀਨ ਦੇ ਚੌਟੀ ਦਾ ਦਰਜਾ ਪ੍ਰਾਪ ਜਿਯਾਂਗ ਜੇਨ ਬੈਗ ਅਤੇ ਵੇਈ ਯਾ ਸ਼ਿਨ ਖਿਲਾਫ ਹਾਰ ਦਾ ਮੂੰਹ ਦੇਖਣਾ ਪਿਆ। ਉੱਥੇ ਹੀ ਪੁਰਸ਼ ਡਬਲ ਮੁਕਾਬਲੇ ’ਚ ਸ਼ਾਮ ਨੂੰ ਹਰਿਹਰਨ ਅਮਸਾਕਰੂਨਨ ਅਤੇ ਰੂਬਨ ਕੁਮਾਰ ਰੇਥਿਨਾਸਬਾਪਤੀ ਦਾ ਸਾਹਮਣਾ ਮਲੇਸ਼ੀਆ ਦੇ ਆਰੋਨ ਚੀਯਾ ਅਤੇ ਵੂਈ ਯਿਕ ਸੋਹ ਦੀ ਛੇਵਾਂ ਦਰਜਾ ਪ੍ਰਾਪਤ ਜੌੜੀ ਨਾਲ ਹੋਵੇਗਾ।