Saturday, April 19, 2025
BREAKING
PM ਮੋਦੀ ਨੇ ਐਲਨ ਮਸਕ ਨਾਲ ਕੀਤੀ ਗੱਲ, ਜਾਣੋ ਕਿਹੜੇ ਮੁੱਦਿਆਂ 'ਤੇ ਹੋਈ ਚਰਚਾ ਤੇਜ਼ ਰਫ਼ਤਾਰ ਕਾਰਨ ਪਲਟ ਗਈ ਸਵਾਰੀਆਂ ਨਾਲ ਭਰੀ ਬੱਸ, ਮਿੰਟਾਂ 'ਚ ਮਚ ਗਿਆ ਚੀਕ-ਚਿਹਾੜਾ ਪੰਜਾਬ 'ਚ ਨਹੀਂ ਚੱਲੇਗੀ Private Schools ਦੀ ਮਨਮਰਜ਼ੀ! ਵੱਡੇ ਐਕਸ਼ਨ ਦੀ ਤਿਆਰੀ 'ਚ ਮਾਨ ਸਰਕਾਰ ਪੰਜਾਬ 'ਚ ਪੈ ਗਏ ਗੜ੍ਹੇ ਹੁਣ ਇਕ ਹੋਰ ਧਾਕੜ ਪੂਰੇ IPL 'ਚੋਂ ਹੋ ਗਿਆ ਬਾਹਰ ! ਟੀਮ ਨੇ ਰਿਪਲੇਸਮੈਂਟ ਦਾ ਕੀਤਾ ਐਲਾਨ IPL 2025 ; ਪੰਜਾਬ ਤੇ RCB ਦੇ ਮੁਕਾਬਲੇ 'ਚ ਮੌਸਮ ਪਾਵੇਗਾ ਅੜਿੱਕਾ ! ਪੰਜਾਬ 'ਚ Private ਸਕੂਲਾਂ 'ਤੇ ਹੋ ਸਕਦੈ ਵੱਡਾ ਐਕਸ਼ਨ, ਸਖ਼ਤ ਕਦਮ ਚੁੱਕੇਗੀ ਸਰਕਾਰ! 172,000 ਤੋਂ ਵੱਧ ਪਾਕਿਸਤਾਨੀ ਲੋਕਾਂ ਨੇ ਛੱਡਿਆ ਦੇਸ਼, ਅੰਕੜੇ ਜਾਰੀ ਬਾਜਵਾ ਦੱਸਣ ਕਿਹੜੀਆਂ ਏਜੰਸੀਆਂ ਨੇ ਪੰਜਾਬ ’ਚ 32 ਬੰਬਾਂ ਦੀ ਗੱਲ ਕਹੀ : ਮੰਤਰੀ ਸੌਂਦ ਪੰਜਾਬ ਦੇ ਇਸ ਸਰਕਾਰੀ ਹਸਪਤਾਲ ਦੇ ਦੋ ਮੁਲਾਜ਼ਮ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ, ਮਾਮਲਾ ਜਾਣ ਹੋਵੋਗੇ ਹੈਰਾਨ

ਖੇਡ

ਬੈਂਗਲੁਰੂ ਦਾ ਸਾਹਮਣਾ ਅੱਜ ਦਿੱਲੀ ਨਾਲ, ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ

10 ਅਪ੍ਰੈਲ, 2025 06:08 PM

ਬੈਂਗਲੁਰੂ : ਸ਼ਾਨਦਾਰ ਫਾਰਮ ’ਚ ਚੱਲ ਰਹੀ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦਾ ਸਾਹਮਣਾ ਵੀਰਵਾਰ ਨੂੰ ਆਈ. ਪੀ. ਐੱਲ. ਦੇ ਮੈਚ ਵਿਚ ਦਿੱਲੀ ਕੈਪੀਟਲਸ ਨਾਲ ਹੋਵੇਗਾ ਤਾਂ ਸਾਰਿਆਂ ਦੀਆਂ ਨਜ਼ਰਾਂ ਵਿਰਾਟ ਕੋਹਲੀ ਤੇ ਮਿਸ਼ੇਲ ਸਟਾਰਕ ’ਤੇ ਲੱਗੀਆਂ ਹੋਣਗੀਆਂ ਦਿੱਲੀ ਨੇ ਹੁਣ ਤੱਕ ਤਿੰਨੇ ਮੈਚ ਜਿੱਤੇ ਹਨ ਜਦਕਿ ਆਰ. ਸੀ ਬੀ. ਨੇ 4 ਵਿਚੋਂ 3 ਮੈਚਾਂ ਵਿਚ ਜਿੱਤ ਦਰਜ ਕੀਤੀ ਹੈ। ਦੋਵੇਂ ਟੀਮਾਂ ਹਾਲਾਤ ਤੇ ਵਿਰੋਧੀ ਟੀਮ ਦੇ ਅਨੁਕੂਲ ਖੁਦ ਨੂੰ ਢਾਲਣ ਵਿਚ ਕਾਮਯਾਬ ਰਹੀਆਂ ਹਨ। ਆਰ. ਸੀ. ਬੀ. ਨੇ ਕੋਲਕਾਤਾ, ਚੇਨਈ ਤੇ ਮੁੰਬਈ ਵਿਚ ਜਿੱਤ ਦਰਜ ਕੀਤੀ ਤੇ ਇਕਲੌਤੀ ਹਾਰ ਉਸ ਨੂੰ ਚਿੰਨਾਸਵਾਮੀ ਸਟੇਡੀਅਮ ’ਚ ਗੁਜਰਾਤ ਟਾਈਟਨਜ਼ ਹੱਥੋਂ ਝੱਲਣੀ ਪਈ। ਹਾਰ ਦੀ ਵਜ੍ਹਾ ਹਾਲਾਂਕਿ ਟੀਮ ਦੀ ਕੋਈ ਕਮੀ ਨਹੀਂ ਰਹੀ ਸਗੋਂ ਚਿੰਨਾਸਵਾਮੀ ਸਟੇਡੀਅਮ ਦੀ ਪਿੱਚ ਨੇ ਉਸ ਨੂੰ ਹੈਰਾਨ ਕਰ ਦਿੱਤਾ। ਉੱਥੇ ਹੀ, ਵਿਸ਼ਾਖਾਪਟਨਮ ਤੇ ਚੇਨਈ ਵਰਗੀਆਂ ਵੱਖ-ਵੱਖ ਪਿੱਚਾਂ ’ਤੇ ਜਿੱਤ ਦਰਜ ਕਰ ਕੇ ਆਈ ਦਿੱਲੀ ਵਿਰੁੱਧ ਆਰ. ਸੀ. ਬੀ. ਨੂੰ ਸਾਵਧਾਨ ਰਹਿਣਾ ਪਵੇਗਾ।

ਵੈਸੇ ਵਿਰਾਟ ਦੇ ਫਾਰਮ ਵਿਚ ਆਉਣ ਨਾਲ ਮੇਜ਼ਬਾਨ ਟੀਮ ਦੇ ਹੌਸਲੇ ਬੁਲੰਦ ਹਨ। 36 ਸਾਲਾਂ ਦੇ ਵਿਰਾਟ ਨੂੰ ਹਾਲਾਂਕਿ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਤੇ ਖੱਬੇ ਹੱਥ ਦੇ ਆਰਮ ਸਪਿੰਨਰ ਕੁਲਦੀਪ ਯਾਦਵ ਤੋਂ ਪਾਰ ਪਾਉਣਾ ਪਵੇਗਾ। ਕੋਹਲੀ ਨੇ ਸਟਾਰਕ ਵਿਰੁੱਧ ਟੀ-20 ਕ੍ਰਿਕਟ ਵਿਚ 31 ਗੇਂਦਾਂ ਵਿਚ 72 ਦੌੜਾਂ ਬਣਾਈਆਂ ਹਨ ਪਰ ਇਸ ਸੈਸ਼ਨ ਵਿਚ ਸਟਾਰਕ 3 ਮੈਚਾਂ ਵਿਚੋਂ 11 ਦੀ ਔਸਤ ਨਾਲ 9 ਵਿਕਟਾਂ ਲੈ ਚੁੱਕਾ ਹੈ। ਪਾਵਰਪਲੇਅ ਵਿਚ ਸਟਾਰਕ ਤੇ ਕੋਹਲੀ ਦੀ ਟੱਕਰ ’ਤੇ ਬਹੁਤ ਕੁਝ ਨਿਰਭਰ ਕਰੇਗਾ। ਇਸ ਤੋਂ ਬਾਅਦ ਕੁਲਦੀਪ ਨਾਲ ਸਾਹਮਣਾ ਹੋਵੇਗਾ ਜਿਹੜਾ 6 ਦੀ ਇਕਾਨਮੀ ਰੇਟ ਨਾਲ 6 ਵਿਕਟਾਂ ਲੈ ਚੁੱਕਾ ਹੈ। ਉਂਝ ਟੀ-20 ਕ੍ਰਿਕਟ ਵਿਚ ਸਪਿੰਨਰਾਂ ਵਿਰੁੱਧ ਉੱਚੇ ਤੇ ਸਵੀਪ ਸ਼ਾਟ ਖੇਡਣ ਦੀ ਆਪਣੀ ਕਮਜ਼ੋਰੀ ਤੋਂ ਪਾਰ ਪਾ ਚੁੱਕਾ ਕੋਹਲੀ ਕਾਫੀ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਇਸ ਨਾਲ ਉਸ ਨੂੰ ਹੌਲੇ ਗੇਂਦਬਾਜ਼ਾਂ ਵਿਰੁੱਧ ਖੁੱਲ੍ਹ ਕੇ ਖੇਡਣ ਵਿਚ ਮਦਦ ਮਿਲ ਰਹੀ ਹੈ। ਕੁਲਦੀਪ ਦੇ ਤਰਕਸ਼ ਵਿਚ ਹਾਲਾਂਕਿ ਕਈ ਤੀਰ ਹਨ ਤੇ ਉਹ ਕਿਸੇ ਵੀ ਬੱਲੇਬਾਜ਼ ਨੂੰ ਪ੍ਰੇਸ਼ਾਨ ਕਰ ਸਕਦਾ ਹੈ।

ਆਰ. ਸੀ. ਬੀ. ਦਾ ਕਪਤਾਨ ਰਜਤ ਪਾਟੀਦਾਰ ਵੀ ਫਾਰਮ ਵਿਚ ਹੈ ਤੇ ਉਹ ਸਪਿੰਨਰਾਂ ਨੂੰ ਖੇਡਣ ਵਿਚ ਮਾਹਿਰ ਹੈ। ਅਜਿਹੇ ਵਿਚ ਦਿੱਲੀ ਕੈਪੀਟਲਸ ਨੂੰ ਖੱਬੇ ਹੱਥ ਦੇ ਸਪਿੰਨਰ ਅਕਸ਼ਰ ਪਟੇਲ ਤੋਂ ਵੱਧ ਪ੍ਰਭਾਵਸ਼ਾਲੀ ਭੂਮਿਕਾ ਦੀ ਉਮੀਦ ਹੋਵੇਗੀ। ਕਪਤਾਨ ਅਕਸ਼ਰ ਨੇ ਹੁਣ ਤੱਕ 3 ਮੈਚਾਂ ਵਿਚ 8 ਓਵਰ ਕੀਤੇ ਹਨ ਪਰ ਇਕ ਵੀ ਵਿਕਟ ਨਹੀਂ ਲੈ ਸਕਿਆ ਹੈ।ਆਰ. ਸੀ. ਬੀ. ਲਈ ਨਵੀਂ ਗੇਂਦ ਸੰਭਾਲਣ ਵਾਲੇ ਜੋਸ਼ ਹੇਜ਼ਲਵੁੱਡ ਤੇ ਭੁਵਨੇਸ਼ਵਰ ਕੁਮਾਰ ਪਾਵਰਪਲੇਅ ਵਿਚ ਪ੍ਰਭਾਵਸ਼ਾਲੀ ਰਹੇ ਹਨ। ਉਨ੍ਹਾਂ ਨੂੰ ਦਿੱਲੀ ਦੇ ਤਜਰਬੇਕਾਰ ਬੱਲੇਬਾਜ਼ ਕੇ. ਐੱਲ. ਰਾਹੁਲ ’ਤੇ ਲਗਾਮ ਲਗਾਉਣੀ ਪਵੇਗੀ ਜਿਹੜਾ ਇੱਥੋਂ ਦੇ ਹਾਲਾਤ ਤੋਂ ਬਾਖੂਬੀ ਜਾਣੂ ਹੈ। ਰਾਹੁਲ ਹੁਣ ਦੇਰ ਤੱਕ ਟਿਕਣ ਦੀ ਬਜਾਏ ਬੇਹੱਦ ਹਮਲਾਵਰ ਖੇਡਣ ਦੇ ਇਰਾਦੇ ਨਾਲ ਉਤਰ ਰਿਹਾ ਹੈ, ਜਿਸ ਨਾਲ ਉਹ ਕਾਫੀ ਖਤਰਨਾਕ ਵੀ ਸਾਬਤ ਹੋ ਰਿਹਾ ਹੈ। ਦਿੱਲੀ ਦੀਆਂ ਨਜ਼ਰਾਂ ਫਾਫ ਡੂ ਪਲੇਸਿਸ ਦੀ ਫਿਟਨੈੱਸ ’ਤੇ ਵੀ ਲੱਗੀਆਂ ਹੋਣਗੀਆਂ ਜਿਹੜਾ ਚੇਨਈ ਵਿਰੁੱਧ ਪਿਛਲਾ ਮੈਚ ਨਹੀਂ ਖੇਡ ਸਕਿਆ ਸੀ। ਇੱਥੋਂ ਦੇ ਹਾਲਾਤ ਤੋਂ ਜਾਣੂ ਡੂ ਪਲੇਸਿਸ ਜੇਕਰ ਫਿੱਟ ਹੁੰਦਾ ਹੈ ਤਾਂ ਆਰ. ਸੀ. ਬੀ. ਦੇ ਨਵੀਂ ਗੇਂਦ ਦੇ ਗੇਂਦਬਾਜ਼ਾਂ ਨੂੰ ਵਾਧੂ ਕੋਸ਼ਿਸ਼ ਕਰਨੀ ਪਵੇਗੀ।

Have something to say? Post your comment

ਅਤੇ ਖੇਡ ਖਬਰਾਂ

ਹੁਣ ਇਕ ਹੋਰ ਧਾਕੜ ਪੂਰੇ IPL 'ਚੋਂ ਹੋ ਗਿਆ ਬਾਹਰ ! ਟੀਮ ਨੇ ਰਿਪਲੇਸਮੈਂਟ ਦਾ ਕੀਤਾ ਐਲਾਨ

ਹੁਣ ਇਕ ਹੋਰ ਧਾਕੜ ਪੂਰੇ IPL 'ਚੋਂ ਹੋ ਗਿਆ ਬਾਹਰ ! ਟੀਮ ਨੇ ਰਿਪਲੇਸਮੈਂਟ ਦਾ ਕੀਤਾ ਐਲਾਨ

IPL 2025 ; ਪੰਜਾਬ ਤੇ RCB ਦੇ ਮੁਕਾਬਲੇ 'ਚ ਮੌਸਮ ਪਾਵੇਗਾ ਅੜਿੱਕਾ !

IPL 2025 ; ਪੰਜਾਬ ਤੇ RCB ਦੇ ਮੁਕਾਬਲੇ 'ਚ ਮੌਸਮ ਪਾਵੇਗਾ ਅੜਿੱਕਾ !

ਅੱਜ ਪੰਜਾਬ ਦੇ ਸ਼ੇਰਾਂ ਦਾ ਸਾਹਮਣਾ ਕੋਹਲੀ ਐਂਡ ਕੰਪਨੀ ਨਾਲ, ਜਾਣੋ ਕਿਹੋ ਜਿਹੇ ਹਨ ਦੋਵਾਂ ਟੀਮਾਂ ਦੇ ਅੰਕੜੇ

ਅੱਜ ਪੰਜਾਬ ਦੇ ਸ਼ੇਰਾਂ ਦਾ ਸਾਹਮਣਾ ਕੋਹਲੀ ਐਂਡ ਕੰਪਨੀ ਨਾਲ, ਜਾਣੋ ਕਿਹੋ ਜਿਹੇ ਹਨ ਦੋਵਾਂ ਟੀਮਾਂ ਦੇ ਅੰਕੜੇ

BCCI ਦੀ ਵੱਡੀ ਕਾਰਵਾਈ! ਗੌਤਮ ਗੰਭੀਰ ਦੇ ਕਰੀਬੀ ਸਣੇ 4 ਮੈਂਬਰਾਂ ਨੂੰ ਕੱਢਿਆ

BCCI ਦੀ ਵੱਡੀ ਕਾਰਵਾਈ! ਗੌਤਮ ਗੰਭੀਰ ਦੇ ਕਰੀਬੀ ਸਣੇ 4 ਮੈਂਬਰਾਂ ਨੂੰ ਕੱਢਿਆ

IPL ਵਿਚਾਲੇ ਟੀਮ ਨੂੰ ਵੱਡਾ ਝਟਕਾ, ਜ਼ਬਰਦਸਤ ਫਾਰਮ 'ਚ ਚਲ ਰਿਹਾ ਗੇਂਦਬਾਜ਼ ਹੋਇਆ ਜ਼ਖ਼ਮੀ

IPL ਵਿਚਾਲੇ ਟੀਮ ਨੂੰ ਵੱਡਾ ਝਟਕਾ, ਜ਼ਬਰਦਸਤ ਫਾਰਮ 'ਚ ਚਲ ਰਿਹਾ ਗੇਂਦਬਾਜ਼ ਹੋਇਆ ਜ਼ਖ਼ਮੀ

ਮੁੰਬਈ ਦਾ ਸਾਹਮਣਾ ਅੱਜ ਹੈਦਰਾਬਾਦ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ

ਮੁੰਬਈ ਦਾ ਸਾਹਮਣਾ ਅੱਜ ਹੈਦਰਾਬਾਦ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ

ਸ਼ਿਖਰ ਧਵਨ ਨੇ ਬਾਬਾ ਬਾਗੇਸ਼ਵਰ ਨਾਲ ਖੂਬ ਖੇਡੀ ਕ੍ਰਿਕਟ, ਖੂਬਸੂਰਤ ਨਜ਼ਾਰਾ ਦੇਖਣ ਪੁੱਜੀ ਗਰਲਫ੍ਰੈਂਡ ਸੋਫੀ

ਸ਼ਿਖਰ ਧਵਨ ਨੇ ਬਾਬਾ ਬਾਗੇਸ਼ਵਰ ਨਾਲ ਖੂਬ ਖੇਡੀ ਕ੍ਰਿਕਟ, ਖੂਬਸੂਰਤ ਨਜ਼ਾਰਾ ਦੇਖਣ ਪੁੱਜੀ ਗਰਲਫ੍ਰੈਂਡ ਸੋਫੀ

ਦਿੱਲੀ ਦਾ ਸਾਹਮਣਾ ਅੱਜ ਰਾਜਸਥਾਨ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ

ਦਿੱਲੀ ਦਾ ਸਾਹਮਣਾ ਅੱਜ ਰਾਜਸਥਾਨ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ

ਬੰਗਲਾਦੇਸ਼ ਦੇ ਸੀਮਤ ਓਵਰਾਂ ਦੇ ਦੌਰੇ ’ਤੇ ਮੀਰਪੁਰ ’ਚ 4 ਤੇ ਚਟਗਾਂਵ ’ਚ 2 ਮੈਚ ਖੇਡੇਗਾ ਭਾਰਤ

ਬੰਗਲਾਦੇਸ਼ ਦੇ ਸੀਮਤ ਓਵਰਾਂ ਦੇ ਦੌਰੇ ’ਤੇ ਮੀਰਪੁਰ ’ਚ 4 ਤੇ ਚਟਗਾਂਵ ’ਚ 2 ਮੈਚ ਖੇਡੇਗਾ ਭਾਰਤ

ਸੌਰਭ ਚੌਧਰੀ ਨੇ ਨਿਸ਼ਾਨੇਬਾਜ਼ੀ ਵਿਸ਼ਵ ਕੱਪ ’ਚ ਭਾਰਤ ਲਈ ਜਿੱਤਿਆ ਪਹਿਲਾ ਤਮਗਾ

ਸੌਰਭ ਚੌਧਰੀ ਨੇ ਨਿਸ਼ਾਨੇਬਾਜ਼ੀ ਵਿਸ਼ਵ ਕੱਪ ’ਚ ਭਾਰਤ ਲਈ ਜਿੱਤਿਆ ਪਹਿਲਾ ਤਮਗਾ