Friday, April 25, 2025
BREAKING
ਮਲੇਰੀਆ ਸਬੰਧੀ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ, ਬੂਥਗੜ੍ਹ ਦੀ ਸਿਹਤ ਟੀਮ ਨੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ ਐਸ ਏ ਐਸ ਨਗਰ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਨੂੰ ਸੀ ਈ ਈ ਅਤੇ ਐਚ ਸੀ ਐਲ ਫਾਊਂਡੇਸ਼ਨ ਦੁਆਰਾ ਜੈਨਕੈਨ ਪ੍ਰੋਗਰਾਮ ਅਧੀਨ ਜਲਵਾਯੂ ਐਕਸ਼ਨ ਲੀਡਰਸ਼ਿਪ ਚੈਲੇਂਜ ਦਾ ਰਾਸ਼ਟਰੀ ਜੇਤੂ ਐਲਾਨਿਆ ਗਿਆ ਪਹਿਲਗਾਮ ਵਿਖੇ ਸੈਲਾਨੀਆਂ ਤੇ ਕਾਇਰਤਾਪੂਰਨ ਅੱਤਵਾਦੀ ਹਮਲੇ ਦੀ ਸਖਤ ਤੋਂ ਸਖਤ ਜਵਾਬ ਦੇਵੇਗੀ ਮੋਦੀ ਸਰਕਾਰ - ਨਰਿੰਦਰ ਰਾਣਾ ਪਹਿਲਗਾਮ ਹਮਲੇ ਮਗਰੋਂ ਭਾਰਤ ਨੇ ਪਾਕਿਸਤਾਨੀ ਨਾਗਰਿਕਾਂ ਦੀ ਵੀਜ਼ਾ ਸਰਵਿਸ ਕੀਤੀ ਸਸਪੈਂਡ ਪਹਿਲਗਾਮ ਹਮਲੇ ਤੋਂ ਬਾਅਦ ਪੰਜਾਬ 'ਚ NIA ਦਾ ਵੱਡਾ ਐਕਸ਼ਨ, ਹੋਟਲਾਂ 'ਚ ਰੇਡ ਦਬਾਅ 'ਚ ਬਾਜ਼ਾਰ ਦੀ ਕਲੋਜ਼ਿੰਗ, ਮੁਨਾਫ਼ਾ ਬੁਕਿੰਗ ਦਰਮਿਆਨ ਸੈਂਸੈਕਸ 300 ਤੋਂ ਵੱਧ ਅੰਕ ਡਿੱਗ ਕੇ ਬੰਦ ਪਹਿਲਗਾਮ ਹਮਲੇ ਤੋਂ ਬਾਅਦ ਪਾਕਿ ਅਦਾਕਾਰ ਨੂੰ ਵੱਡਾ ਝਟਕਾ, ਭਾਰਤ ਸਰਕਾਰ ਨੇ ਫਿਲਮ 'ਤੇ ਲਾ'ਤਾ Ban ਲੱਗ ਗਈਆਂ ਮੌਜਾਂ! ਪੰਜਾਬ ਸਰਕਾਰ ਵੱਲੋਂ ਤਨਖ਼ਾਹਾਂ 'ਚ ਵਾਧਾ, CM ਮਾਨ ਨੇ ਖ਼ੁਦ ਕੀਤਾ ਐਲਾਨ ਪਹਿਲਗਾਮ ਹਮਲੇ ਮਗਰੋਂ ਜੰਮੂ-ਕਸ਼ਮੀਰ 'ਚ ਫ਼ਸੇ ਮਹਾਰਾਸ਼ਟਰ ਦੇ ਟੂਰਿਸਟਾਂ ਦਾ ਪਹਿਲਾ ਜੱਥਾ ਮੁੰਬਈ ਪਹੁੰਚਿਆ ਭਾਰਤ ਦੀ 'ਡਿਪਲੋਮੈਟਿਕ ਸਟ੍ਰਾਈਕ' ਕਾਰਨ ਪਾਕਿਸਤਾਨ ਦਾ ਸਟਾਕ ਮਾਰਕੀਟ ਕਰੈਸ਼

ਪੰਜਾਬ

ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਾਰਿਆਂ ਨੂੰ ਸਾਂਝਾ ਹੰਭਲਾ ਮਾਰਨ ਦੀ ਲੋੜ : ਡੀ. ਸੀ. ਕੁਲਵੰਤ ਸਿੰਘ

24 ਅਪ੍ਰੈਲ, 2025 05:34 PM

ਮਾਨਸਾ : ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਾਨੂੰ ਸਾਰਿਆਂ ਨੂੰ ਸਾਂਝੇ ਤੌਰ 'ਤੇ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਪੰਜਾਬ ਨੂੰ ਮੁੜ ਤੋਂ ਰੰਗਲਾ ਅਤੇ ਨਸ਼ਾ ਮੁਕਤ ਪੰਜਾਬ ਬਣਾਇਆ ਜਾ ਸਕੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ ਆਈ.ਏ.ਐਸ. ਨੇ ਸਥਾਨਕ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਰਵਾਏ ਗਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐੱਸ.ਐੱਸ.ਪੀ. ਮਾਨਸਾ ਭਾਗੀਰਥ ਸਿੰਘ ਮੀਨਾ, ਵਧੀਕ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਅਤੇ ਐੱਸ.ਡੀ.ਐੱਮ. ਮਾਨਸਾ ਕਾਲਾ ਰਾਮ ਕਾਂਸਲ ਮੌਜੂਦ ਸਨ।

ਉਨ੍ਹਾਂ ਕਿਹਾ ਕਿ ਜਿੱਥੇ ਹਰੇਕ ਵਿਅਕਤੀ ਨੂੰ ਖ਼ੁਦ ਨਸ਼ਿਆਂ ਤੋਂ ਬਚਣਾ ਚਾਹੀਦਾ ਹੈ, ਉਥੇ ਹੀ ਆਪਣੇ ਆਲੇ-ਦੁਆਲੇ ਅਤੇ ਰਿਸ਼ਤੇਦਾਰੀ ਵਿਚ ਲੋਕਾਂ ਨੂੰ ਵੀ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ ਤਾਂ ਜੋ ਨਸ਼ਿਆਂ ਖਿਲਾਫ਼ ਇਕ ਜਾਗਰੂਕ ਚੈਨ ਬਣ ਕੇ ਸਮਾਜ ਵਿਚ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਦਾ ਸੁਨੇਹਾ ਦੇਵੇ। ਉਨ੍ਹਾਂ ਕਿਹਾ ਕਿ ਨਸ਼ਾ ਕਰਨ ਵਾਲਾ ਵਿਅਕਤੀ ਮਾਨਸਿਕ ਅਤੇ ਸਰੀਰਕ ਤੌਰ 'ਤੇ ਕਮਜ਼ੋਰ ਹੋ ਜਾਂਦਾ ਹੈ। ਇਸ ਲਈ ਅਜਿਹੇ ਵਿਅਕਤੀ ਨੂੰ ਨਫ਼ਰਤ ਨਾਲ ਨਹੀਂ ਬਲਕਿ ਹਮਦਰਦੀ ਅਤੇ ਪਿਆਰ ਨਾਲ ਉਸਦਾ ਇਲਾਜ ਕਰਵਾਉਣ ਵਿਚ ਸਹਿਯੋਗ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੰਤਵ ਹੈ ਕਿ ਸੂਬੇ ਦੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਪੜ੍ਹਾਈ, ਖੇਡਾਂ ਅਤੇ ਆਪਣੇ ਉਜਵਲ ਭਵਿੱਖ ਵੱਲ ਧਿਆਨ ਦੇਣ ਤਾਂ ਜੋ ਨਰੋਏ ਸਮਾਜ ਦੀ ਸਿਰਜਣਾ ਹੋ ਸਕੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡ ਮੈਦਾਨਾਂ ਅਤੇ ਲਾਇਬ੍ਰੇਰੀਆਂ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਸਿੱਖਿਆ ਦਾ ਰਾਹ ਅਪਣਾਉਂਦੇ ਹੋਏ, ਦੂਜਿਆਂ ਲਈ ਰਾਹ ਦਸੇਰਾ ਬਣਨ ਅਤੇ ਲੋਕਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ। ਅੱਜ ਦੇ ਸਮਾਗਮ ਦੌਰਾਨ ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਅਤੇ ਦੱਸਿਆ ਕਿ ਨਸ਼ਾ ਕਿਸ ਤਰ੍ਹਾਂ ਨਸ਼ਾ ਵਿਅਕਤੀ ਨੂੰ ਅੰਦਰ ਹੀ ਅੰਦਰ ਖੋਖਲਾ ਕਰਦਾ ਹੈ ਕਰਦਾ ਹੈ।

ਸਮਾਗਮ ਦੌਰਾਨ ਮਸਤਾਨੇ ਥਿਏਟਰ ਗਰੁੱਪ ਵੱਲੋਂ ਸੋਨੀ ਢਿੱਲੋਂ ਦੇ ਨਿਰਦੇਸ਼ਨ ਹੇਠ ਤਿਆਰ ਨੁੱਕੜ ਨਾਟਕ ਦਿਖਾਇਆ ਗਿਆ, ਜਿਸ ਵਿਚ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਨਸ਼ੇ ਪਰਿਵਾਰਾਂ ਨੂੰ ਉਜਾੜ ਦਿੰਦੇ ਹਨ ਅਤੇ ਸਾਨੂੰ ਨਸ਼ਿਆਂ ਨੂੰ ਤਿਆਗਣਾ ਚਾਹੀਦਾ ਹੈ। ਇਸ ਉਪਰੰਤ ਸੀ.ਐੱਮ. ਦੀ ਯੋਗਸ਼ਾਲਾ ਦੇ ਇੰਸਟਰਕਟਰਾਂ ਵੱਲੋਂ ਮੌਜੂਦਾ ਨੂੰ ਯੋਗਾ ਦੇ ਆਸਨ ਸਿਖਾਏ। ਇਸ ਉਪਰੰਤ 1000 ਤੋਂ ਵਧੇਰੇ ਵਿਦਿਆਰਥੀਆਂ, ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਇਕ ਹਿਊਮਨ ਚੇਨ ਤਿਆਰ ਕਰਕੇ ਨਸ਼ਿਆਂ ਖਿਲਾਫ਼ ਮੁਹਿੰਮ ਵਿਚ ਆਪਣਾ ਯੋਗਦਾਨ ਪਾਉਣ ਲਈ ਸਹੁੰ ਚੁੱਕੀ ਗਈ। ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਭੀਖੀ ਵਰਿੰਦਰ ਸੋਨੀ, ਐੱਸ.ਪੀ. ਮਨਮੋਹਨ ਸਿੰਘ, ਡੀ.ਐੱਸ.ਪੀ. ਪ੍ਰਿਤਪਾਲ ਸਿੰਘ, ਡੀ.ਐੱਸ.ਪੀ. ਪੁਸ਼ਪਿੰਦਰ ਸਿੰਘ ਗਿੱਲ, ਡੀ.ਐੱਸ.ਪੀ. ਮਨਜੀਤ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਡਾ. ਮਲਕੀਤ ਸਿੰਘ ਮਾਨ, ਜ਼ਿਲ੍ਹਾ ਆਯੁਰਵੈਦਿਕ ਅਤੇ ਯੁਨਾਨੀ ਅਫ਼ਸਰ ਡਾ. ਨਮਿਤਾ ਗਰਗ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਪਰਮਜੀਤ ਸਿੰਘ ਭੋਗਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਦਨ ਲਾਲ ਕਟਾਰੀਆ, ਰਾਜਿੰਦਰ ਸਿੰਘ ਜਾਫ਼ਰੀ, ਰਾਜ ਕੁਮਾਰ ਸਿੰਗਲਾ, ਸਪੋਰਟਸ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਅਤੇ ਥਾਣਾ ਮੁਖੀ ਬਲਵੀਰ ਸਿੰਘ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਮੌਜੂਦ ਸਨ।

 

Have something to say? Post your comment

ਅਤੇ ਪੰਜਾਬ ਖਬਰਾਂ

ਮਲੇਰੀਆ ਸਬੰਧੀ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ, ਬੂਥਗੜ੍ਹ ਦੀ ਸਿਹਤ ਟੀਮ ਨੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਮਲੇਰੀਆ ਸਬੰਧੀ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ, ਬੂਥਗੜ੍ਹ ਦੀ ਸਿਹਤ ਟੀਮ ਨੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਐਸ ਏ ਐਸ ਨਗਰ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਨੂੰ ਸੀ ਈ ਈ ਅਤੇ ਐਚ ਸੀ ਐਲ ਫਾਊਂਡੇਸ਼ਨ ਦੁਆਰਾ ਜੈਨਕੈਨ ਪ੍ਰੋਗਰਾਮ ਅਧੀਨ ਜਲਵਾਯੂ ਐਕਸ਼ਨ ਲੀਡਰਸ਼ਿਪ ਚੈਲੇਂਜ ਦਾ ਰਾਸ਼ਟਰੀ ਜੇਤੂ ਐਲਾਨਿਆ ਗਿਆ

ਐਸ ਏ ਐਸ ਨਗਰ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਨੂੰ ਸੀ ਈ ਈ ਅਤੇ ਐਚ ਸੀ ਐਲ ਫਾਊਂਡੇਸ਼ਨ ਦੁਆਰਾ ਜੈਨਕੈਨ ਪ੍ਰੋਗਰਾਮ ਅਧੀਨ ਜਲਵਾਯੂ ਐਕਸ਼ਨ ਲੀਡਰਸ਼ਿਪ ਚੈਲੇਂਜ ਦਾ ਰਾਸ਼ਟਰੀ ਜੇਤੂ ਐਲਾਨਿਆ ਗਿਆ

ਪਹਿਲਗਾਮ ਵਿਖੇ ਸੈਲਾਨੀਆਂ ਤੇ ਕਾਇਰਤਾਪੂਰਨ ਅੱਤਵਾਦੀ ਹਮਲੇ ਦੀ ਸਖਤ ਤੋਂ ਸਖਤ ਜਵਾਬ ਦੇਵੇਗੀ ਮੋਦੀ ਸਰਕਾਰ - ਨਰਿੰਦਰ ਰਾਣਾ

ਪਹਿਲਗਾਮ ਵਿਖੇ ਸੈਲਾਨੀਆਂ ਤੇ ਕਾਇਰਤਾਪੂਰਨ ਅੱਤਵਾਦੀ ਹਮਲੇ ਦੀ ਸਖਤ ਤੋਂ ਸਖਤ ਜਵਾਬ ਦੇਵੇਗੀ ਮੋਦੀ ਸਰਕਾਰ - ਨਰਿੰਦਰ ਰਾਣਾ

ਪਹਿਲਗਾਮ ਹਮਲੇ ਤੋਂ ਬਾਅਦ ਪੰਜਾਬ 'ਚ NIA ਦਾ ਵੱਡਾ ਐਕਸ਼ਨ, ਹੋਟਲਾਂ 'ਚ ਰੇਡ

ਪਹਿਲਗਾਮ ਹਮਲੇ ਤੋਂ ਬਾਅਦ ਪੰਜਾਬ 'ਚ NIA ਦਾ ਵੱਡਾ ਐਕਸ਼ਨ, ਹੋਟਲਾਂ 'ਚ ਰੇਡ

ਲੱਗ ਗਈਆਂ ਮੌਜਾਂ! ਪੰਜਾਬ ਸਰਕਾਰ ਵੱਲੋਂ ਤਨਖ਼ਾਹਾਂ 'ਚ ਵਾਧਾ, CM ਮਾਨ ਨੇ ਖ਼ੁਦ ਕੀਤਾ ਐਲਾਨ

ਲੱਗ ਗਈਆਂ ਮੌਜਾਂ! ਪੰਜਾਬ ਸਰਕਾਰ ਵੱਲੋਂ ਤਨਖ਼ਾਹਾਂ 'ਚ ਵਾਧਾ, CM ਮਾਨ ਨੇ ਖ਼ੁਦ ਕੀਤਾ ਐਲਾਨ

"ਸ਼ਰਮ ਕਰੋ! ਅਜਿਹੇ ਸਮੇਂ ਤਾਂ ਦੇਸ਼ ਭਗਤੀ ਦਿਖਾਓ..."; ਜਾਣੋ ਕਿਸ ਗੱਲੋਂ ਭੜਕੇ ਸੁਖਬੀਰ ਸਿੰਘ ਬਾਦਲ

ਬੱਸਾਂ 'ਚ ਮੁਫ਼ਤ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਰਾਹਤ ਭਰੀ ਖ਼ਬਰ

ਬੱਸਾਂ 'ਚ ਮੁਫ਼ਤ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਰਾਹਤ ਭਰੀ ਖ਼ਬਰ

ਨਰਸਿੰਗ ਵਿਦਿਆਰਥਣਾਂ ਨੂੰ ਡੇਂਗੂ ਰੋਕਥਾਮ ਬਾਰੇ ਦਿੱਤੀ ਜਾਣਕਾਰੀ

ਨਰਸਿੰਗ ਵਿਦਿਆਰਥਣਾਂ ਨੂੰ ਡੇਂਗੂ ਰੋਕਥਾਮ ਬਾਰੇ ਦਿੱਤੀ ਜਾਣਕਾਰੀ

ਚੰਡੀਗੜ੍ਹ ਯੂਨੀਵਰਸਿਟੀ ’ਚ ਕਰਵਾਇਆ ਸੀਯੂ ਫੈਸਟ-2025 ਕਲਾ, ਸੱਭਿਆਚਾਰਕ ਤੇ ਸਾਹਿਤਕ ਪੇਸ਼ਕਾਰੀਆਂ ਨਾਲ ਹੋਇਆ ਸਮਾਪਤ

ਚੰਡੀਗੜ੍ਹ ਯੂਨੀਵਰਸਿਟੀ ’ਚ ਕਰਵਾਇਆ ਸੀਯੂ ਫੈਸਟ-2025 ਕਲਾ, ਸੱਭਿਆਚਾਰਕ ਤੇ ਸਾਹਿਤਕ ਪੇਸ਼ਕਾਰੀਆਂ ਨਾਲ ਹੋਇਆ ਸਮਾਪਤ

ਬਰਨਾਲੇ ਦੀਆਂ ਮੰਡੀਆਂ 'ਚ 1,74,606 ਮੀਟ੍ਰਿਕ ਟਨ ਫ਼ਸਲ ਦੀ ਆਮਦ, 1,34,580 ਮੀਟ੍ਰਿਕ ਟਨ ਦੀ ਖਰੀਦ: DC

ਬਰਨਾਲੇ ਦੀਆਂ ਮੰਡੀਆਂ 'ਚ 1,74,606 ਮੀਟ੍ਰਿਕ ਟਨ ਫ਼ਸਲ ਦੀ ਆਮਦ, 1,34,580 ਮੀਟ੍ਰਿਕ ਟਨ ਦੀ ਖਰੀਦ: DC