Tuesday, April 22, 2025
BREAKING
ਭਾਰਤ ਪੁੱਜੇ ਅਮਰੀਕਾ ਦੇ ਉਪ ਰਾਸ਼ਟਰਪਤੀ JD Vance, ਦਿੱਲੀ ਦੇ ਅਕਸ਼ਰਧਾਮ ਮੰਦਰ ਤੋਂ ਕੀਤੀ ਦੌਰੇ ਦੀ ਸ਼ੁਰੂਆਤ ਕਿਸਾਨਾਂ ਲਈ ਵੱਡੀ ਰਾਹਤ ! ਅੱਗ ਲੱਗਣ ਕਾਰਨ ਹੋਏ ਫਸਲ ਦੇ ਨੁਕਸਾਨ 'ਤੇ ਮੁਆਵਜ਼ਾ ਦੇਵੇਗੀ ਸਰਕਾਰ ਰਣਦੀਪ ਹੁੱਡਾ ਨੇ ਆਪਣੇ ਪਰਿਵਾਰ ਸਣੇ PM ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ BCCI ਨੇ ਇਨ੍ਹਾਂ ਧਾਕੜਾਂ ਨੂੰ ਕੀਤਾ Out ! ਸੈਂਟ੍ਰਲ ਕਾਂਟਰੈਕਟ 'ਚ ਨਹੀਂ ਦਿੱਤੀ ਜਗ੍ਹਾ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਬਾਲ ਤਸਕਰੀ, ਮਾਪਿਆਂ ਦੀ ਸ਼ਮੂਲੀਅਤ ਗੰਭੀਰ ਮੁੱਦਾ : ਸੁਪਰੀਮ ਕੋਰਟ 'ਓ ਭੰਗੜਾ ਤਾਂ ਸੱਜਦਾ ਜੇ ਨੱਚੇ ਕੇਜਰੀਵਾਲ'; ਮੀਕਾ ਸਿੰਘ ਦੀ ਬੋਲੀ ਸੁਣਦੇ ਹੀ ਖੂਬ ਥਿਰਕੇ ਦਿੱਲੀ ਦੇ ਸਾਬਕਾ CM 23 ਅਤੇ 24 ਅਪ੍ਰੈਲ ਨੂੰ ਲੈ ਕੇ ਪੰਜਾਬ ਵਿਚ ਹੋ ਗਿਆ ਵੱਡਾ ਐਲਾਨ ਪੰਜਾਬ 'ਚ ਬੱਸਾਂ 'ਚ ਸਫ਼ਰ ਕਰਨ ਵਾਲੇ ਦੇਣ ਧਿਆਨ, ਹੋ ਗਿਆ ਵੱਡਾ ਐਲਾਨ ਮਾਨ ਸਰਕਾਰ ਨੇ ਮੰਡੀਆਂ 'ਚ ਕੰਮ ਕਰਦੇ ਮਜ਼ਦੂਰਾਂ ਨੂੰ ਵੱਡੀ ਰਾਹਤ ਦਿੰਦਿਆਂ ਮਜ਼ਦੂਰੀ ਰੇਟ 'ਚ ਕੀਤਾ ਵਾਧਾ: ਮੰਤਰੀ ਕਟਾਰੂ ਸਿੱਖਿਆ ਬੋਰਡ ਵੱਲੋਂ ਅੱਠਵੀਂ ਜਮਾਤ ਦੀ ਰੀ-ਅਪੀਅਰ ਪ੍ਰੀਖਿਆ ਦਾ ਸ਼ਡਿਊਲ ਜਾਰੀ

ਖੇਡ

ਕੋਲਕਾਤਾ ਦਾ ਸਾਹਮਣਾ ਅੱਜ ਗੁਜਰਾਤ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ

21 ਅਪ੍ਰੈਲ, 2025 05:05 PM

ਕੋਲਕਾਤਾ : ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਅੰਕ ਸੂਚੀ ਵਿਚ ਚੋਟੀ ’ਤੇ ਕਾਬਜ਼ ਗੁਜਰਾਤ ਟਾਈਟਨਜ਼ ਵਿਰੁੱਧ ਸੋਮਵਾਰ ਨੂੰ ਇੱਥੇ ਹੋਣ ਵਾਲੇ ਮੈਚ ਵਿਚ ਆਪਣੇ ਬੱਲੇਬਾਜ਼ਾਂ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਕੋਲਕਾਤਾ ਦੀ ਟੀਮ ਪੰਜਾਬ ਕਿੰਗਜ਼ ਵਿਰੁੱਧ ਆਪਣੇ ਪਹਿਲੇ ਮੈਚ ਵਿਚ 112 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 95 ਦੌੜਾਂ ’ਤੇ ਢੇਰ ਹੋ ਗਈ ਸੀ। ਉਸਦੀ ਟੀਮ ਮੈਨੇਜਮੈਂਟ ਬੱਲੇਬਾਜ਼ਾਂ ਦੇ ਇਸ ਖਰਾਬ ਪ੍ਰਦਰਸ਼ਨ ਤੋਂ ਨਿਸ਼ਚਿਤ ਰੂਪ ਨਾਲ ਚਿੰਤਾ ਵਿਚ ਹੋਵੇਗੀ।ਕੋਲਕਾਤਾ ਨੇ ਹਾਲਾਂਕਿ ਆਪਣੇ ਸਾਬਕਾ ਸਹਾਇਕ ਕੋਚ ਅਭਿਸ਼ੇਕ ਨਾਇਰ ਨੂੰ ਫਿਰ ਤੋਂ ਆਪਣੀ ਟੀਮ ਮੈਨੇਜਮੈਂਟ ਨਾਲ ਜੋੜਿਆ ਹੈ। ਨਾਇਰ ਨੂੰ ਭਾਰਤੀ ਕ੍ਰਿਕਟ ਬੋਰਡ ਨੇ ਹਾਲ ਹੀ ਵਿਚ ਰਾਸ਼ਟਰੀ ਟੀਮ ਦੇ ਸਹਾਇਕ ਕੋਚ ਅਹੁਦੇ ਤੋਂ ਹਟਾ ਦਿੱਤਾ ਸੀ। ਕੋਲਕਾਤਾ ਨੇ ਇਸ ਦੇ ਤੁਰੰਤ ਬਾਅਦ ਉਸ ਨੂੰ ਆਪਣੀ ਟੀਮ ਨਾਲ ਜੋੜ ਲਿਆ ਸੀ।

 

ਕੇ. ਕੇ. ਆਰ. ਦੇ ਸਹਾਇਕ ਕੋਚ ਨਾਇਰ ਦੀ ਘਰ ਵਾਪਸੀ ਨਾਲ ਨਿਸ਼ਚਿਤ ਰੂਪ ਨਾਲ ਟੀਮ ਨੂੰ ਉਤਸ਼ਾਹ ਮਿਲੇਗਾ, ਜਿਸ ਦੇ ਮੌਜੂਦਾ ਸਮੇਂ ਵਿਚ 7 ਮੈਚਾਂ ਵਿਚ 6 ਅੰਕ ਹਨ ਤੇ ਪਲੇਅ ਆਫ ਦੀ ਦੌੜ ਵਿਚ ਬਣੇ ਰਹਿਣ ਲਈ ਉਸ ਨੂੰ ਆਪਣੇ ਬਾਕੀ 7 ਮੈਚਾਂ ਵਿਚੋਂ ਘੱਟ ਤੋਂ ਘੱਟ 5 ਮੈਚ ਜਿੱਤਣ ਦੀ ਲੋੜ ਹੈ। ਨਾਇਰ ਨੇ ਪਹਿਲਾਂ ਹੀ ਉਪ ਕਪਤਾਨ ਵੈਂਕਟੇਸ਼ ਅਈਅਰ ਤੇ ਰਮਨਦੀਪ ਸਿੰਘ ਵਰਗੇ ਬੱਲੇਬਾਜ਼ਾਂ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਹੜੀ ਇਸ ਸੈਸ਼ਨ ਦੀ ਕਮਜ਼ੋਰ ਕੜੀ ਹੈ। ਇਸ ਸੈਸ਼ਨ ਵਿਚ 23.75 ਕਰੋੜ ਰੁਪਏ ਦੇ ਨਾਲ ਟੀਮ ਦੇ ਸਭ ਤੋਂ ਮਹਿੰਗੇ ਖਿਡਾਰੀ ਅਈਅਰ ਨੇ 24.20 ਦੀ ਔਸਤ ਨਾਲ ਸਿਰਫ 121 ਦੌੜਾਂ ਬਣਾਈਆਂ ਹਨ ਜਦਕਿ ਰਮਨਦੀਪ 6 ਪਾਰੀਆਂ ਵਿਚ ਸਿਰਫ 29 ਦੌੜਾਂ ਹੀ ਬਣਾ ਸਕਿਆ ਹੈ। ਆਂਦ੍ਰੇ ਰਸੇਲ ਦੇ ਨਾਂ 5 ਪਾਰੀਆਂ ਵਿਚ ਸਿਰਫ 34 ਦੌੜਾਂ ਦਰਜ ਹਨ ਜਦਕਿ ਰਿੰਕੂ ਸਿੰਘ ਨੇ 38.66 ਦੀ ਔਸਤ ਨਾਲ 116 ਦੌੜਾਂ ਬਣਾਈਆਂ ਹਨ। ਬੱਲੇਬਾਜ਼ਾਂ ਵਿਚ ਸਿਰਫ ਕਪਤਾਨ ਅਜਿੰਕਯ ਰਹਾਨੇ (221 ਦੌੜਾਂ) ਤੇ ਨੌਜਵਾਨ ਅੰਗਕ੍ਰਿਸ਼ ਰਘੂਵੰਸ਼ੀ (170 ਦੌੜਾਂ) ਨੇ ਹੀ ਚੰਗਾ ਪ੍ਰਦਰਸ਼ਨ ਕੀਤਾ ਹੈ। ਚੋਟੀਕ੍ਰਮ ਵਿਚ ਕਵਿੰਟਨ ਡੀ ਕੌਕ ਤੇ ਸੁਨੀਲ ਨਾਰਾਇਣ ਨੇ ਕੁਝ ਮੈਚਾਂ ਵਿਚ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ ਹੈ ਪਰ ਉਸਦੇ ਪ੍ਰਦਰਸ਼ਨ ਵਿਚ ਹੀ ਨਿਰੰਤਰਤਾ ਦੀ ਘਾਟ ਹੈ।

 

ਇਸ ਮੈਚ ਲਈ ਦੋ ਪਿੱਚਾਂ ਤਿਆਰ ਕੀਤੀਆਂ ਗਈਆਂ ਹਨ ਤੇ ਇਕ ਵਿਚ ਘਾਹ ਦੀ ਵਾਧੂ ਪਰਤ ਹੈ, ਜਿਸ ਨੂੰ ਕੱਟਿਆ ਨਹੀਂ ਗਿਆ ਹੈ। ਪਿੱਚ ਨੂੰ ਲੈ ਕੇ ਫੈਸਲਾ ਟੀਮ ਦੀ ਰਣਨੀਤੀ ’ਤੇ ਆਧਾਰਿਤ ਹੋਵੇਗਾ। ਕੋਲਕਾਤਾ ਦੀ ਟੀਮ ਮੈਨੇਜਮੈਂਟ ਪਹਿਲਾਂ ਵੀ ਪਿੱਚ ਨੂੰ ਲੈ ਕੇ ਆਪਣੀ ਨਾਰਾਜ਼ਗੀ ਜਤਾ ਚੁੱਕੀ ਹੈ ਕਿਉਂਕਿ ਟੀਮ ਨੂੰ ਘਰੇਲੂ ਮੈਦਾਨ ’ਤੇ ਖੇਡਣ ਦਾ ਫਾਇਦਾ ਨਹੀਂ ਮਿਲ ਰਿਹਾ ਹੈ। ਸ਼ੁਭਮਨ ਗਿੱਲ ਦੀ ਅਗਵਾਈ ਵਾਲੇ ਗੁਜਰਾਤ ਟਾਈਟਨਜ਼ ਨੇ ਅਜੇ ਤੱਕ ਚੰਗਾ ਪ੍ਰਦਰਸ਼ਨ ਕੀਤਾ ਹੈ। ਇਸ ਸੈਸ਼ਨ ਵਿਚ ਉਸ ਨੂੰ ਅਜੇ ਤੱਕ ਸਿਰਫ 2 ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਸਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਜਿਨ੍ਹਾਂ ਵਿਚ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਣਾ (14 ਵਿਕਟਾਂ) ਤੇ ਖੱਬੇ ਹੱਥ ਦੇ ਸਪਿੰਨਰ ਆਰ. ਸਾਈ ਕਿਸ਼ੋਰ (11 ਵਿਕਟਾਂ) ਨੇ ਉਸਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਹੈ। ਬੱਲੇਬਾਜ਼ੀ ਵਿਭਾਗ ਵਿਚ ਸਲਾਮੀ ਬੱਲੇਬਾਜ਼ ਬੀ. ਸਾਈ ਸੁਦਰਸ਼ਨ (365 ਦੌੜਾਂ) ਓਰੈਂਜ ਕੈਪ ਧਾਰੀ ਨਿਕੋਲਸ ਪੂਰਨ ਤੋਂ ਸਿਰਫ 7 ਦੌੜਾਂ ਪਿੱਛੇ ਹੈ ਜਦਕਿ ਜੋਸ ਬਟਲਰ (315 ਦੌੜਾਂ) ਨੰਬਰ 3 ’ਤੇ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ।

 

Have something to say? Post your comment

ਅਤੇ ਖੇਡ ਖਬਰਾਂ

BCCI ਨੇ ਇਨ੍ਹਾਂ ਧਾਕੜਾਂ ਨੂੰ ਕੀਤਾ Out ! ਸੈਂਟ੍ਰਲ ਕਾਂਟਰੈਕਟ 'ਚ ਨਹੀਂ ਦਿੱਤੀ ਜਗ੍ਹਾ

BCCI ਨੇ ਇਨ੍ਹਾਂ ਧਾਕੜਾਂ ਨੂੰ ਕੀਤਾ Out ! ਸੈਂਟ੍ਰਲ ਕਾਂਟਰੈਕਟ 'ਚ ਨਹੀਂ ਦਿੱਤੀ ਜਗ੍ਹਾ

ਭਾਵੇਂ ਅਸੀਂ ਕੁਆਲੀਫਾਈ ਨਾ ਕਰੀਏ, ਅਗਲੇ ਸਾਲ ਲਈ 11 ਖਿਡਾਰੀ ਤਿਆਰ ਕਰਾਂਗੇ : ਧੋਨੀ

ਭਾਵੇਂ ਅਸੀਂ ਕੁਆਲੀਫਾਈ ਨਾ ਕਰੀਏ, ਅਗਲੇ ਸਾਲ ਲਈ 11 ਖਿਡਾਰੀ ਤਿਆਰ ਕਰਾਂਗੇ : ਧੋਨੀ

ਭਾਰਤੀ ਮਹਿਲਾ ਹਾਕੀ ਟੀਮ ਪੰਜ ਮੈਚਾਂ ਦੀ ਲੜੀ ਲਈ ਆਸਟ੍ਰੇਲੀਆ ਰਵਾਨਾ

ਭਾਰਤੀ ਮਹਿਲਾ ਹਾਕੀ ਟੀਮ ਪੰਜ ਮੈਚਾਂ ਦੀ ਲੜੀ ਲਈ ਆਸਟ੍ਰੇਲੀਆ ਰਵਾਨਾ

ਆਪਣੀ ਯੋਗਤਾ 'ਤੇ ਸ਼ੱਕ ਕਰਨਾ ਆਸਾਨ ਹੈ, ਪਰ ਮੈਂ ਨਹੀਂ ਕਰਦਾ : ਰੋਹਿਤ ਸ਼ਰਮਾ

ਆਪਣੀ ਯੋਗਤਾ 'ਤੇ ਸ਼ੱਕ ਕਰਨਾ ਆਸਾਨ ਹੈ, ਪਰ ਮੈਂ ਨਹੀਂ ਕਰਦਾ : ਰੋਹਿਤ ਸ਼ਰਮਾ

PBKS vs RCB : ਬੈਂਗਲੁਰੂ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

PBKS vs RCB : ਬੈਂਗਲੁਰੂ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

ਭਾਰਤੀ ਟੀਮ ਦੇ ਸਹਾਇਕ ਕੋਚ ਦੇ ਅਹੁਦੇ ਤੋਂ ਹਟੇ ਨਾਇਰ ਕੇ. ਕੇ. ਆਰ. ਨਾਲ ਜੁੜੇ

ਭਾਰਤੀ ਟੀਮ ਦੇ ਸਹਾਇਕ ਕੋਚ ਦੇ ਅਹੁਦੇ ਤੋਂ ਹਟੇ ਨਾਇਰ ਕੇ. ਕੇ. ਆਰ. ਨਾਲ ਜੁੜੇ

ਭਾਰਤੀ ਘਰੇਲੂ ਹਾਕੀ ’ਚ ਚੰਗੀ ਡੂੰਘਾਈ ਤੇ ਗੁਣਵੱਤਾ ਹੈ : ਮੁੱਖ ਕੋਚ ਫੁਲਟਨ

ਭਾਰਤੀ ਘਰੇਲੂ ਹਾਕੀ ’ਚ ਚੰਗੀ ਡੂੰਘਾਈ ਤੇ ਗੁਣਵੱਤਾ ਹੈ : ਮੁੱਖ ਕੋਚ ਫੁਲਟਨ

ਮੁੰਬਈ ਦਾ ਸਾਹਮਣਾ ਅੱਜ ਚੇਨਈ ਨਾਲ, ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ

ਮੁੰਬਈ ਦਾ ਸਾਹਮਣਾ ਅੱਜ ਚੇਨਈ ਨਾਲ, ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ

ਕਰੋੜਾਂ 'ਚ ਵਿਕੇ ਪਰ ਮੁੱਲ ਕੋਡੀ ਨਹੀਂ ਪਾਇਆ... IPL 'ਚ ਫਲਾਪ ਰਹੇ ਇਹ 5 ਖਿਡਾਰੀ

ਕਰੋੜਾਂ 'ਚ ਵਿਕੇ ਪਰ ਮੁੱਲ ਕੋਡੀ ਨਹੀਂ ਪਾਇਆ... IPL 'ਚ ਫਲਾਪ ਰਹੇ ਇਹ 5 ਖਿਡਾਰੀ

IPL 2025 : ਦਿੱਲੀ ਨੇ ਗੁਜਰਾਤ ਨੂੰ ਦਿੱਤਾ 204 ਦੌੜਾਂ ਦਾ ਚੁਣੌਤੀਪੂਰਨ ਟੀਚਾ

IPL 2025 : ਦਿੱਲੀ ਨੇ ਗੁਜਰਾਤ ਨੂੰ ਦਿੱਤਾ 204 ਦੌੜਾਂ ਦਾ ਚੁਣੌਤੀਪੂਰਨ ਟੀਚਾ