ਕਰਾਚੀ : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਨਾਲ ਲਾਈਵ ਟੈਲੀਕਾਸਟ ਟਕਰਾਅ ਤੋਂ ਬਚਣ ਲਈ, ਪਾਕਿਸਤਾਨ ਸੁਪਰ ਲੀਗ (ਪੀ.ਐਸ.ਐਲ.) ਪ੍ਰਬੰਧਨ ਨੇ ਆਈ.ਪੀ.ਐਲ. ਮੈਚ ਸ਼ੁਰੂ ਹੋਣ ਤੋਂ ਇੱਕ ਘੰਟੇ ਬਾਅਦ ਆਪਣੇ ਮੈਚਾਂ ਦਾ ਸਮਾਂ ਤੈਅ ਕੀਤਾ ਹੈ। ਪੀਐਸਐਲ ਦੇ ਸੀਈਓ ਸਲਮਾਨ ਨਸੀਰ ਨੇ ਇੱਕ ਪੋਡਕਾਸਟ ਵਿੱਚ ਕਿਹਾ ਕਿ ਪੀਐਸਐਲ ਮੈਚ ਰਾਤ 8:00 ਵਜੇ ਸ਼ੁਰੂ ਹੋਣਗੇ, ਜੋ ਕਿ ਆਈਪੀਐਲ ਮੈਚ ਸ਼ੁਰੂ ਹੋਣ ਤੋਂ ਇੱਕ ਘੰਟਾ ਬਾਅਦ ਹੋਵੇਗਾ।
ਆਈਪੀਐਲ ਮੈਚ ਪਾਕਿਸਤਾਨੀ ਸਥਾਨਕ ਸਮੇਂ ਅਨੁਸਾਰ ਸ਼ਾਮ 7:00 ਵਜੇ ਸ਼ੁਰੂ ਹੋਣਗੇ। ਪੀਐਸਐਲ ਸ਼ੁੱਕਰਵਾਰ ਨੂੰ ਰਾਵਲਪਿੰਡੀ ਵਿੱਚ ਸ਼ੁਰੂ ਹੋਵੇਗਾ। ਦੋਵਾਂ ਲੀਗਾਂ ਦੀ ਸ਼ੁਰੂਆਤ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਦੋਵੇਂ ਇੱਕੋ ਵਿੰਡੋ ਵਿੱਚ ਆ ਰਹੀਆਂ ਹਨ। ਨਸੀਰ ਨੇ ਕਿਹਾ ਕਿ ਇਸ ਸਾਲ ਦੇ ਸ਼ੁਰੂ ਵਿੱਚ ਵਿਅਸਤ ਸ਼ਡਿਊਲ ਦੇ ਕਾਰਨ, ਉਨ੍ਹਾਂ ਕੋਲ ਅਪ੍ਰੈਲ-ਮਈ ਵਿੰਡੋ ਵਿੱਚ ਪੀਐਸਐਲ ਕਰਵਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ।