Tuesday, April 08, 2025
BREAKING
ਪੰਜਾਬ 'ਚ ਐਡਵਾਈਜ਼ਰੀ ਹੋ ਗਈ ਜਾਰੀ, ਦੁਪਹਿਰ 12 ਤੋਂ 4 ਵਜੇ ਤੱਕ ... ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ ' ਮੁਹਿੰਮ ਤਹਿਤ ਰਾਜਪਾਲ ਵੱਲੋਂ 5ਵੇਂ ਦਿਨ ਪੈਦਲ ਯਾਤਰਾ ਪੰਜਾਬ 'ਚ ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ ਪੰਜਾਬ ਦੇ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਵੱਲੋਂ ਜ਼ਮੀਨਾਂ ਨਾ ਦੇਣ ਦਾ ਐਲਾਨ ਮੋਗਾ ਸੈਕਸ ਸਕੈਂਡਲ ਵਿਚ ਸਜ਼ਾ ਦਾ ਐਲਾਨ, ਚਾਰ ਪੁਲਸ ਅਫਸਰਾਂ 'ਤੇ ਡਿੱਗੀ ਗਾਜ ਮਹਿੰਗਾਈ ਦਾ ਇਕ ਹੋਰ ਵੱਡਾ ਝਟਕਾ : ਪੈਟਰੋਲ-ਡੀਜ਼ਲ 'ਤੇ ਸਰਕਾਰ ਨੇ 2 ਰੁਪਏ ਵਧਾਈ ਐਕਸਾਈਜ਼ ਡਿਊਟੀ ਗੈਸ ਸਿਲੰਡਰ 'ਚ ਹੋਇਆ ਧਮਾਕਾ; ਉੱਜੜ ਗਏ 'ਆਸ਼ਿਆਨੇ', ਮਚੀ ਹਫੜਾ-ਦਫੜੀ ਰਾਸ਼ਟਰਪਤੀ ਮੁਰਮੂ ਦੋ ਦਿਨਾਂ ਦੇ ਸਰਕਾਰੀ ਦੌਰੇ 'ਤੇ ਪਹੁੰਚੇ ਲਿਸਬਨ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, 1 ਮਈ ਤੋਂ ਬੰਦ ਹੋ ਜਾਣਗੇ ਸਕੂਲ ਨੌਕਰੀ ਗੁਆਉਣ ਵਾਲੇ ਸੈਂਕੜੇ ਲੋਕ ਮਮਤਾ ਬੈਨਰਜੀ ਨੂੰ ਮਿਲਣ ਪਹੁੰਚੇ

ਖੇਡ

ਅੱਜ 5 ਵਾਰ ਦੀ ਚੈਂਪੀਅਨ MI ਦਾ ਸਾਹਮਣਾ LSG ਨਾਲ, ਪੰਤ ਤੇ ਰੋਹਿਤ 'ਤੇ ਰਹਿਣਗੀਆਂ ਸਭ ਦੀਆਂ ਨਜ਼ਰਾਂ

04 ਅਪ੍ਰੈਲ, 2025 06:14 PM

ਆਈ.ਪੀ.ਐੱਲ. ਦੇ ਇਕ ਅਹਿਮ ਮੁਕਾਬਲੇ 'ਚ ਅੱਜ 5 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਸ ਅਤੇ ਪੰਤ ਦੀ ਅਗਵਾਈ ਵਾਲੀ ਲਖਨਊ ਸੁਪਰਜਾਇੰਟਸ ਦੀਆਂ ਟੀਮਾਂ ਅੱਜ ਲਖਨਊ ਦੇ ਇਕਾਨਾ ਕ੍ਰਿਕਟ ਸਟੇਡੀਅਮ 'ਚ ਆਹਮੋ-ਸਾਹਮਣੇ ਹੋਣਗੀਆਂ। ਇਸ ਮੁਕਾਬਲੇ 'ਚ ਸਾਰਿਆਂ ਦੀਆਂ ਨਜ਼ਰਾਂ ਰੋਹਿਤ ਸ਼ਰਮਾ ਅਤੇ ਰਿਸ਼ਭ ਪੰਤ ਦੇ ਪ੍ਰਦਰਸ਼ਨ ’ਤੇ ਟਿਕੀਆਂ ਰਹਿਣਗੀਆਂ। 5 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਸ ਦਾ ਇਸ ਸੀਜ਼ਨ ’ਚ ਅਜੇ ਤੱਕ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਅਤੇ 3 ਮੈਚਾਂ ’ਚ ਉਸ ਦੇ ਸਿਰਫ 2 ਅੰਕ ਹਨ।

 

ਭਾਰਤੀ ਕਪਤਾਨ ਰੋਹਿਤ ਦੀ ਖਰਾਬ ਫਾਰਮ ਮੁੰਬਈ ਲਈ ਚਿੰਤਾ ਦਾ ਵਿਸ਼ਾ ਹੈ। ਇਹੀ ਗੱਲ ਲਖਨਊ ਦੇ ਕਪਤਾਨ ਪੰਤ ’ਤੇ ਵੀ ਲਾਗੂ ਹੁੰਦੀ ਹੈ, ਜੋ ਦੌੜਾਂ ਬਣਾਉਣ ਲਈ ਸੰਘਰਸ਼ ਕਰ ਰਹੇ ਹਨ। ਇਨ੍ਹਾਂ ਦੋਨੋਂ ਪ੍ਰਮੁੱਖ ਬੱਲੇਬਾਜ਼ਾਂ ਦੇ ਖਰਾਬ ਪ੍ਰਦਰਸ਼ਨ ਦਾ ਅਸਰ ਨਤੀਜੇ ’ਤੇ ਸਾਫ਼ ਨਜ਼ਰ ਆ ਰਿਹਾ ਹੈ। ਦੋਵੇਂ ਟੀਮਾਂ ਨੇ ਅਜੇ ਤੱਕ 3 ਵਿਚੋਂ ਸਿਰਫ਼ ਇੱਕ ਮੈਚ ਜਿੱਤਿਆ ਹੈ। ਇਸ ਤਰ੍ਹਾਂ ਅੱਜ ਦੇ ਮੁਕਾਬਲੇ 'ਚ ਜੋ ਟੀਮ ਹਾਲਾਤ ਨਾਲ ਵਧੀਆ ਤਾਲਮੇਲ ਬਿਠਾਏਗੀ, ਉਸ ਦੀ ਜਿੱਤਣ ਦੀ ਸੰਭਾਵਨਾ ਵਧ ਜਾਵੇਗੀ।

 

ਇਹੀ ਨਹੀਂ, ਇਸ ਵਾਰ ਕਿਊਰੇਟਰ ਘਰੇਲੂ ਟੀਮਾਂ ਮੁਤਾਬਕ ਪਿੱਚ ਤਿਆਰ ਨਹੀਂ ਕਰ ਰਹੇ, ਜਿਸ ’ਤੇ ਕੁਝ ਫ੍ਰੈਂਚਾਈਜ਼ੀ ਦੇ ਕੋਚ ਅਤੇ ਖਿਡਾਰੀਆਂ ਨੇ ਖੁੱਲ੍ਹ ਕੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਇਸ ਤਰ੍ਹਾਂ ਪਾਵਰਪਲੇਅ ’ਚ ਚੰਗਾ ਪ੍ਰਦਰਸ਼ਨ ਕਰਨ ਵਾਲੀ ਟੀਮ ਦੀ ਜਿੱਤ ਦੀ ਸੰਭਾਵਨਾ ਵਧ ਜਾਵੇਗੀ। ਮੁੰਬਈ ਲਈ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਸੱਟ ਵੀ ਚਿੰਤਾ ਦਾ ਵਿਸ਼ਾ ਹੈ। ਬੁਮਰਾਹ ਕਦੋਂ ਤੱਕ ਵਾਪਸੀ ਕਰੇਗਾ, ਇਸ ਨੂੰ ਲੈ ਕੇ ਹਾਰਦਿਕ ਪੰਡਿਆ ਦੀ ਅਗਵਾਈ ਵਾਲੀ ਟੀਮ ਨੇ ਚੁੱਪ ਧਾਰੀ ਹੋਈ ਹੈ।

 

ਬੁਮਰਾਹ ਦੀ ਜਗ੍ਹਾ ਲੈਣਾ ਆਸਾਨ ਨਹੀਂ, ਪਰ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਸ਼ਵਿਨੀ ਕੁਮਾਰ ਨੇ ਪਿਛਲੇ ਮੈਚ ’ਚ ਕੋਲਕਾਤਾ ਨਾਈਟ ਰਾਈਡਰਸ ਖਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਕੇ ਮੁੰਬਈ ਦੀ ਟੀਮ ’ਚ ਆਸ ਦੀ ਨਵੀਂ ਕਿਰਣ ਜਗਾਈ ਹੈ। ਅਸ਼ਵਿਨੀ ਕੁਮਾਰ ਨੇ ਇਸ ਮੈਚ ’ਚ 24 ਦੌੜਾਂ ਦੇ ਕੇ 4 ਵਿਕਟਾਂ ਲਈਆਂ ਸਨ।

 

ਪੰਜਾਬ ਦੇ ਰਹਿਣ ਵਾਲੇ ਇਸ 23 ਸਾਲਾ ਤੇਜ਼ ਗੇਂਦਬਾਜ਼ ਨੇ ਘਰੇਲੂ ਕ੍ਰਿਕਟ ’ਚ ਸਿਰਫ਼ 4 ਟੀ-20 ਮੈਚ ਖੇਡਣ ਤੋਂ ਬਾਅਦ ਮੁੰਬਈ ਵਲੋਂ ਆਈ.ਪੀ.ਐੱਲ. ਵਿਚ ਡੈਬਿਊ ਕਰਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਅਜਿੰਕਿਆ ਰਹਾਣੇ, ਮਨੀਸ਼ ਪਾਂਡੇ, ਰਿੰਕੂ ਸਿੰਘ ਅਤੇ ਆਂਦਰੇ ਰਸੇਲ ਵਰਗੇ ਬੱਲੇਬਾਜ਼ਾਂ ਨੂੰ ਆਉਟ ਕੀਤਾ।

 

ਮੁੰਬਈ ਦੇ ਗੇਂਦਬਾਜ਼ਾਂ ਨੇ ਕੋਲਕਾਤਾ ਖਿਲਾਫ਼ ਵਾਨਖੇੜੇ ’ਚ ਚੰਗਾ ਪ੍ਰਦਰਸ਼ਨ ਕੀਤਾ, ਪਰ ਉਹ ਦੱਖਣੀ ਅਫਰੀਕਾ ਦਾ ਵਿਕਟਕੀਪਰ ਬੱਲੇਬਾਜ਼ ਰਿਆਨ ਰਿਕਲਟਨ ਸੀ, ਜਿਸ ਨੇ ਟੀਮ ਨੂੰ ਟੀਚੇ ਤੱਕ ਪਹੁੰਚਾਇਆ। ਮੁੰਬਈ ਨੇ ਜੇਕਰ ਇਸੇ ਤਰ੍ਹਾਂ ਦਾ ਪ੍ਰਦਰਸ਼ਨ ਜਾਰੀ ਰੱਖਣਾ ਹੈ, ਤਾਂ ਫਿਰ ਰੋਹਿਤ ਅਤੇ ਸੂਰਿਆਕੁਮਾਰ ਯਾਦਵ ਨੂੰ ਵੱਡੀ ਭੂਮਿਕਾ ਨਿਭਾਉਣੀ ਪਵੇਗੀ।

 

ਜਿੱਥੋਂ ਤੱਕ ਲਖਨਊ ਦੀ ਗੱਲ ਹੈ, ਤਾਂ ਵਿਸ਼ਾਖਾਪਟਨਮ ’ਚ ਆਈ.ਪੀ.ਐੱਲ. ਦੇ ਸ਼ੁਰੂਆਤੀ ਮੈਚ ’ਚ ਦਿੱਲੀ ਕੈਪਿਟਲਸ ਤੋਂ ਮਿਲੀ ਇੱਕ ਵਿਕਟ ਦੀ ਨਿਰਾਸ਼ਾਜਨਕ ਹਾਰ ਤੋਂ ਬਾਅਦ, ਉਸ ਦੀ ਟੀਮ ਅਜੇ ਤੱਕ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੀ ਹੈ। ਲਖਨਊ ਲਈ ਚੰਗੀ ਗੱਲ ਇਹ ਹੈ ਕਿ ਵੈਸਟਇੰਡੀਜ਼ ਦਾ ਬੱਲੇਬਾਜ਼ ਨਿਕੋਲਸ ਪੂਰਨ ਚੰਗੀ ਫਾਰਮ ’ਚ ਚੱਲ ਰਿਹਾ ਹੈ। ਉਸ ਨੇ 3 ਮੈਚਾਂ ’ਚ ਅਜੇ ਤੱਕ 189 ਦੌੜਾਂ ਬਣਾਈਆਂ, ਪਰ ਆਸਟ੍ਰੇਲੀਆ ਦੇ ਮਿਚੇਲ ਮਾਰਸ਼ ਨੂੰ ਛੱਡ ਕੇ ਲਖਨਊ ਦਾ ਕੋਈ ਵੀ ਹੋਰ ਬੱਲੇਬਾਜ਼ ਪੂਰਨ ਦੀ ਤਰ੍ਹਾਂ ਬੱਲੇਬਾਜ਼ੀ ਨਹੀਂ ਕਰ ਸਕਿਆ।

 

ਲਖਨਊ ਦੀ ਸਭ ਤੋਂ ਵੱਡੀ ਕਮਜ਼ੋਰੀ ਗੇਂਦਬਾਜ਼ੀ ਅਤੇ ਕਪਤਾਨ ਪੰਤ ਦਾ ਚੰਗਾ ਪ੍ਰਦਰਸ਼ਨ ਨਾ ਕਰ ਪਾਉਣਾ ਹੈ। ਲਖਨਊ ਦੇ ਕੁਝ ਤੇਜ਼ ਗੇਂਦਬਾਜ਼ ਜ਼ਖਮੀ ਹਨ ਅਤੇ ਇਸ ਤਰ੍ਹਾਂ, ਉਸ ਦੇ ਗੇਂਦਬਾਜ਼ੀ ਵਿਭਾਗ ਦੀ ਜ਼ਿੰਮੇਵਾਰੀ ਸ਼ਾਰਦੁਲ ਠਾਕੁਰ ਅਤੇ ਰਵੀ ਬਿਸ਼ਨੋਈ ਸੰਭਾਲ ਰਹੇ ਹਨ।

 

ਜਿੱਥੋਂ ਤੱਕ ਪੰਤ ਦੀ ਗੱਲ ਹੈ, ਤਾਂ ਉਸ ਨੂੰ ਚੈਂਪੀਅਨਸ ਟਰਾਫੀ ’ਚ ਖੇਡਣ ਦਾ ਮੌਕਾ ਨਹੀਂ ਮਿਲਿਆ ਅਤੇ ਮੈਚ ਅਭਿਆਸ ਦੀ ਕਮੀ ਦਾ ਅਸਰ ਉਸ ਦੀ ਬੱਲੇਬਾਜ਼ੀ ’ਚ ਸਪੱਸ਼ਟ ਤੌਰ ’ਤੇ ਨਜ਼ਰ ਆ ਰਿਹਾ ਹੈ। ਇਹ ਹਮਲਾਵਰ ਬੱਲੇਬਾਜ਼ ਅਜੇ ਤੱਕ 3 ਮੈਚਾਂ ’ਚ ਸਿਰਫ਼ 17 ਦੌੜਾਂ ਹੀ ਬਣਾ ਸਕਿਆ ਹੈ।

 

Have something to say? Post your comment

ਅਤੇ ਖੇਡ ਖਬਰਾਂ

ਜੈਵਰਧਨੇ ਗਰਜਿਆ, ਬੁਮਰਾਹ ਦੀ ਵਾਪਸੀ 'ਤੇ ਕਿਹਾ - ਅਸੀਂ ਕਿਸੇ ਵੀ ਟੀਮ ਨੂੰ ਹਰਾ ਸਕਦੇ ਹਾਂ

ਜੈਵਰਧਨੇ ਗਰਜਿਆ, ਬੁਮਰਾਹ ਦੀ ਵਾਪਸੀ 'ਤੇ ਕਿਹਾ - ਅਸੀਂ ਕਿਸੇ ਵੀ ਟੀਮ ਨੂੰ ਹਰਾ ਸਕਦੇ ਹਾਂ

IPL 2025: ਇਸ਼ਾਂਤ ਸ਼ਰਮਾ ਨੂੰ ਝਟਕਾ, ਆਚਾਰ ਸਹਿੰਤਾ ਦੀ ਉਲੰਘਣਾ ਕਰਨ 'ਤੇ ਲਗਾਇਆ ਗਿਆ ਭਾਰੀ ਜੁਰਮਾਨਾ

IPL 2025: ਇਸ਼ਾਂਤ ਸ਼ਰਮਾ ਨੂੰ ਝਟਕਾ, ਆਚਾਰ ਸਹਿੰਤਾ ਦੀ ਉਲੰਘਣਾ ਕਰਨ 'ਤੇ ਲਗਾਇਆ ਗਿਆ ਭਾਰੀ ਜੁਰਮਾਨਾ

ਦੋ ਸਾਲ ਦੇ ਬੈਨ ਤੋਂ ਬਾਅਦ ਸਟਾਰ ਆਲਰਾਊਂਡਰ ਦੀ ਮੈਦਾਨ 'ਤੇ ਵਾਪਸੀ, ਇਸ ਟੀਮ ਲਈ ਖੇਡਦਾ ਆਵੇਗਾ ਨਜ਼ਰ

ਦੋ ਸਾਲ ਦੇ ਬੈਨ ਤੋਂ ਬਾਅਦ ਸਟਾਰ ਆਲਰਾਊਂਡਰ ਦੀ ਮੈਦਾਨ 'ਤੇ ਵਾਪਸੀ, ਇਸ ਟੀਮ ਲਈ ਖੇਡਦਾ ਆਵੇਗਾ ਨਜ਼ਰ

ਮੈਨੂੰ ਨਹੀਂ ਪਤਾ ਕਿ ਅੱਜ ਦੇ ਦੌਰ ਦੇ ਫੁੱਟਬਾਲ ਵਿੱਚ ਕਿੱਥੇ ਫਿੱਟ ਬੈਠਦਾ : ਓਵੇਨ

ਮੈਨੂੰ ਨਹੀਂ ਪਤਾ ਕਿ ਅੱਜ ਦੇ ਦੌਰ ਦੇ ਫੁੱਟਬਾਲ ਵਿੱਚ ਕਿੱਥੇ ਫਿੱਟ ਬੈਠਦਾ : ਓਵੇਨ

ਚੇਨਈ ਖਿਲਾਫ ਚੌਥੀ ਵਾਰ ਪਲੇਅਰ ਆਫ ਦਿ ਮੈਚ ਬਣੇ ਕੇਐੱਲ ਰਾਹੁਲ, ਕਿਹਾ - ਆਦਤ ਹੋ ਗਈ ਹੈ

ਚੇਨਈ ਖਿਲਾਫ ਚੌਥੀ ਵਾਰ ਪਲੇਅਰ ਆਫ ਦਿ ਮੈਚ ਬਣੇ ਕੇਐੱਲ ਰਾਹੁਲ, ਕਿਹਾ - ਆਦਤ ਹੋ ਗਈ ਹੈ

ਭਾਰਤ ਨੇ ਵਿਸ਼ਵ ਮੁੱਕੇਬਾਜ਼ੀ ਕੱਪ ਵਿੱਚ ਜਿੱਤੇ ਛੇ ਤਮਗੇ

ਭਾਰਤ ਨੇ ਵਿਸ਼ਵ ਮੁੱਕੇਬਾਜ਼ੀ ਕੱਪ ਵਿੱਚ ਜਿੱਤੇ ਛੇ ਤਮਗੇ

ਕ੍ਰਿਕਟ ਜਗਤ ਤੋਂ ਵੱਡੀ ਖ਼ਬਰ, MS ਧੋਨੀ ਨੇ ਸੰਨਿਆਸ ਬਾਰੇ ਦਿੱਤਾ ਅਹਿਮ ਬਿਆਨ

ਕ੍ਰਿਕਟ ਜਗਤ ਤੋਂ ਵੱਡੀ ਖ਼ਬਰ, MS ਧੋਨੀ ਨੇ ਸੰਨਿਆਸ ਬਾਰੇ ਦਿੱਤਾ ਅਹਿਮ ਬਿਆਨ

ਵਿਸ਼ਵ ਮੁੱਕੇਬਾਜ਼ੀ ਕੱਪ : ਜਾਮਵਾਲ 65 ਕਿਲੋਗ੍ਰਾਮ ਦੇ ਫਾਈਨਲ ਵਿੱਚ ਪੁੱਜਾ

ਵਿਸ਼ਵ ਮੁੱਕੇਬਾਜ਼ੀ ਕੱਪ : ਜਾਮਵਾਲ 65 ਕਿਲੋਗ੍ਰਾਮ ਦੇ ਫਾਈਨਲ ਵਿੱਚ ਪੁੱਜਾ

PBKS vs RR : ਪੰਜਾਬ ਨੇ ਟਾਸ ਜਿੱਤ ਕੇ ਰਾਜਸਥਾਨ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ, ਦੇਖੋ ਪਲੇਇੰਗ-11

PBKS vs RR : ਪੰਜਾਬ ਨੇ ਟਾਸ ਜਿੱਤ ਕੇ ਰਾਜਸਥਾਨ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ, ਦੇਖੋ ਪਲੇਇੰਗ-11

IPL 2025 : ਹਾਰ ਦੇ ਨਾਲ ਚੇਨਈ ਨੇ ਸੀਜ਼ਨ ਦਾ ਤੀਜਾ ਮੈਚ ਗੁਆਇਆ, ਦਿੱਲੀ ਦੀ ਵਿਨਿੰਗ ਹੈਟ੍ਰਿਕ

IPL 2025 : ਹਾਰ ਦੇ ਨਾਲ ਚੇਨਈ ਨੇ ਸੀਜ਼ਨ ਦਾ ਤੀਜਾ ਮੈਚ ਗੁਆਇਆ, ਦਿੱਲੀ ਦੀ ਵਿਨਿੰਗ ਹੈਟ੍ਰਿਕ