ਜਲੰਧਰ : ‘ਗੁਰੂ ਨਾਨਕ ਜਹਾਜ਼’ ਵਿਚ ਹਰ ਕਿਰਦਾਰ ਨੂੰ ਬਹੁਤ ਹੀ ਬਾਖੂਬੀ ਨਾਲ ਆਪਣੀ ਫਿਲਮ ਵਿਚ ਸੰਜੋਇਆ ਹੈ। ਇਤਿਹਾਸਕ ਕਾਮਾਗਾਟਾ ਮਾਰੂ ਘਟਨਾ ’ਤੇ ਆਧਾਰਿਤ ਪੰਜਾਬੀ ਫਿਲਮ ‘ਗੁਰੂ ਨਾਨਕ ਜਹਾਜ਼’ 1 ਮਈ 2025 ਨੂੰ ਪੂਰੀ ਦੁਨੀਆ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ ਨਾ ਸਿਰਫ਼ ਆਪਣੀ ਸ਼ਕਤੀਸ਼ਾਲੀ ਕਹਾਣੀ ਲਈ ਚਰਚਾ ਵਿਚ ਹੈ, ਸਗੋਂ ਆਪਣੀ ਅੰਤਰਰਾਸ਼ਟਰੀ ਕਲਾਕਾਰ ਟੀਮ ਕਰ ਕੇ ਵੀ ਲੋਕਾਂ ਦਾ ਧਿਆਨ ਖਿੱਚ ਰਹੀ ਹੈ।
ਪਹਿਲੀ ਵਾਰ ਐਡਵਰਡ ਸੋਨਨਬਲਿਕ ਅਤੇ ਮਾਰਕ ਬੈਨਿੰਗਟਨ, ਜੋ ਕਿ ਬਾਲੀਵੁੱਡ, ਹਾਲੀਵੁੱਡ ਅਤੇ ਸਾਊਥ ਫਿਲਮ ਇੰਡਸਟ੍ਰੀਜ਼ ਵਿਚ ਕੰਮ ਕਰ ਚੁੱਕੇ ਹਨ, ਹੁਣ ਪੰਜਾਬੀ ਸਿਨੇਮਾ ਵਿਚ ਆਪਣੀ ਵਿਲੱਖਣ ਪਛਾਣ ਬਣਾਉਣ ਆ ਰਹੇ ਹਨ। ਉਹ ਫਿਲਮ ਵਿਚ ਅੰਗਰੇਜ਼ ਅਧਿਕਾਰੀਆਂ ਹਾਪਕਿਨਸਨ ਅਤੇ ਮੈਲਕਮ ਰੀਡ ਦੇ ਹੰਕਾਰਪੂਰਨ ਤੇ ਗੰਭੀਰ ਕਿਰਦਾਰ ਨਿਭਾਅ ਰਹੇ ਹਨ, ਜੋ ਕਿ ਕਹਾਣੀ ਵਿਚ ਅਸਲੀਅਤ ਅਤੇ ਵਿਸ਼ਵ ਪੱਧਰੀ ਅਸਰ ਲੈ ਕੇ ਆਉਂਦੇ ਹਨ।
ਸ਼ਰਨ ਆਰਟ ਦੀ ਦਿਸ਼ਾ-ਨਿਰਦੇਸ਼ ਅਤੇ ਮਨਪ੍ਰੀਤ ਜੌਹਲ ਦੀ ਪ੍ਰੋਡਕਸ਼ਨ ਹੇਠ ਵਹਿਲੀ ਜਨਤਾ ਫਿਲਮਜ਼ ਦੇ ਬੈਨਰ ਹੇਠ ਬਣੀ ਇਹ ਫਿਲਮ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਬੇਇਨਸਾਫੀ ਅਤੇ ਗੁਲਾਮੀ ਵਿਰੁੱਧ ਆਵਾਜ਼ ਬੁਲੰਦ ਕੀਤੀ। ਤਰਸੇਮ ਜੱਸੜ, ਮੇਵਾ ਸਿੰਘ ਲੋਪੋਕੇ ਅਤੇ ਗੁਰਪ੍ਰੀਤ ਘੁੱਗੀ ਬਾਬਾ ਗੁਰਦਿੱਤ ਸਿੰਘ ਦੀ ਭੂਮਿਕਾ ਵਿਚ ਲੋਕਾਂ ਦੇ ਦਿਲਾਂ ਨੂੰ ਛੂਹ ਰਹੇ ਹਨ।