Monday, April 21, 2025
BREAKING
CIA ਸਟਾਫ਼ ਦੀ ਵੱਡੀ ਸਫ਼ਲਤਾ, ਹਥਿਆਰਾਂ ਦੇ ਜ਼ਖੀਰੇ ਸਮੇਤ ਚਾਰ ਵਿਅਕਤੀ ਗ੍ਰਿਫ਼ਤਾਰ ਖ਼ਤਰੇ ਦੀ ਘੰਟੀ! ਤੇਜ਼ੀ ਨਾਲ ਵੱਧ ਰਹੀ ਇਹ ਬਿਮਾਰੀ, PGI ਦੇ ਡਾਕਟਰ ਨੇ ਦਿੱਤੀ ਚਿਤਾਵਨੀ, ਸਮੇਂ ਸਿਰ ਇਲਾਜ ਨਾ ਹੋਵੇ ਤਾਂ... PBKS vs RCB : ਬੈਂਗਲੁਰੂ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ ਆਸਟ੍ਰੇਲੀਆ : 45 ਭਾਰਤੀ ਉਮੀਦਵਾਰ ਚੋਣ ਮੈਦਾਨ 'ਚ, ਸੱਤਾਧਾਰੀ ਲੇਬਰ ਪਾਰਟੀ ਨੂੰ ਬੜਤ ਦੀ ਸੰਭਾਵਨਾ ਪੰਜਾਬ ਮੰਡੀ ਬੋਰਡ ਦੇ ਸਕੱਤਰ ਰਾਮਵੀਰ ਵੱਲੋਂ ਅਨਾਜ ਮੰਡੀ ਦਾ ਅਚਨਚੇਤ ਦੌਰਾ, ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਹਨੇਰੀ-ਤੂਫ਼ਾਨ ਨੇ ਮਚਾਈ ਤਬਾਹੀ! ਸ਼ੈਲਰਾਂ ਦਾ ਹੋਇਆ ਲੱਖਾਂ ਰੁਪਏ ਦਾ ਨੁਕਸਾਨ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ 50ਵੇਂ ਦਿਨ 131 ਨਸ਼ਾ ਸਮੱਗਲਰ ਗ੍ਰਿਫ਼ਤਾਰ ਪੁਰਾਣੇ ਮਤਭੇਦ ਭੁਲਾ ਕੇ ਹੱਥ ਮਿਲਾਉਣਗੇ ਊਧਵ ਤੇ ਰਾਜ ਠਾਕਰੇ! ਏਅਰ ਹੋਸਟੈੱਸ ਜਬਰ-ਜ਼ਿਨਾਹ ਕੇਸ 'ਚ ਵੱਡਾ ਖ਼ੁਲਾਸਾ, ਵਾਰਦਾਤ ਤੋਂ ਪਹਿਲਾਂ ਦੋਸ਼ੀ ਨੇ ਵੇਖੀ ਸੀ ਅਸ਼ਲੀਲ ਵੀਡੀਓ ਭਾਰਤ ਦਾ ਇਲੈਕਟ੍ਰਾਨਿਕਸ ਉਤਪਾਦਨ 11 ਲੱਖ ਕਰੋੜ ਰੁਪਏ ਤੋਂ ਹੋਇਆ ਪਾਰ : ਵੈਸ਼ਨਵ

ਪੰਜਾਬ

ਜ਼ਮੀਨ ਦੀ ਰਜਿਸਟਰੀ ਕਰਵਾਉਣਾ ਹੋਵੇਗਾ ਮਹਿੰਗਾ! 20 ਅਪ੍ਰੈਲ ਤੋਂ ਲਾਗੂ ਹੋਣਗੇ ਨਵੇਂ ਕੁਲੈਕਟਰ ਰੇਟ

18 ਅਪ੍ਰੈਲ, 2025 04:49 PM

ਜਲੰਧਰ : ਜਲੰਧਰ ਵਿਚ 20 ਅਪ੍ਰੈਲ ਤੋਂ ਨਵੇਂ ਕੁਲੈਕਟਰ ਰੇਟ ਲਾਗੂ ਹੋਣ ਜਾ ਰਹੇ ਹਨ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਵਾਲ ਦੇ ਨਿਰਦੇਸ਼ਾਂ ਉਪਰੰਤ ਜ਼ਿਲੇ ਵਿਚ ਤਾਇਨਾਤ ਸਾਰੇ ਐੱਸ. ਡੀ. ਐੱਮਜ਼ ਪਿਛਲੇ 2 ਹਫਤਿਆਂ ਤੋਂ ਨਵੇਂ ਕੁਲੈਕਟਰ ਰੇਟਾਂ ਦੀ ਪ੍ਰਪੋਜ਼ਲ ਤਿਆਰ ਕਰ ਕੇ ਪਹਿਲਾਂ ਹੀ ਡਿਪਟੀ ਕਮਿਸ਼ਨਰ ਨੂੰ ਭੇਜ ਚੁੱਕੇ ਹਨ। ਇਹ ਪ੍ਰਪੋਜ਼ਲ ਮਿਲਣ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਰੈਵੇਨਿਊ ਵਿਭਾਗ ਨੂੰ ਇਸ ਸਬੰਧ ਵਿਚ ਹੁਕਮ ਜਾਰੀ ਕੀਤੇ ਹਨ ਕਿ ਨਵੇਂ ਕੁਲੈਕਟਰ ਰੇਟਾਂ ਵਿਚ ਹਰੇਕ ਇਲਾਕੇ ਦੇ ਖਸਰਾ ਨੰਬਰ ਵੀ ਨਾਲ ਜੋੜੇ ਜਾਣ ਤਾਂ ਕਿ ਨੇੜ ਭਵਿੱਖ ਵਿਚ ਜੇਕਰ ਰਜਿਸਟਰੀ ਲਿਖਣ ਦਾ ਕੰਮ ਸਰਕਾਰ ਸੇਵਾ ਕੇਂਦਰਾਂ ਦੇ ਸਪੁਰਦ ਕਰਦੀ ਹੈ ਤਾਂ ਖਸਰਾ ਨੰਬਰਾਂ ਤੋਂ ਰਜਿਸਟ੍ਰੇਸ਼ਨ ਫੀਸ ਵਸੂਲਣ ਵਿਚ ਆਸਾਨੀ ਹੋ ਸਕੇ ਤੇ ਕਿਸੇ ਕਿਸਮ ਦਾ ਮਾਲੀਏ ਦਾ ਨੁਕਸਾਨ ਨਾ ਹੋ ਸਕੇ।

ਸੂਤਰਾਂ ਦੀ ਮੰਨੀਏ ਤਾਂ ਜ਼ਿਲਾ ਪ੍ਰਸ਼ਾਸਨ ਨੇ ਸਾਰੇ ਐੱਸ. ਡੀ. ਐੱਮਜ਼ ਤੋਂ ਨਵੇਂ ਕੁਲੈਕਟਰ ਰੇਟਾਂ ਦੇ ਪ੍ਰਪੋਜ਼ਲ ਪ੍ਰਾਪਤ ਕਰ ਲਏ ਹਨ। ਇਨ੍ਹਾਂ ਪ੍ਰਪੋਜ਼ਲਾਂ ਵਿਚ ਖਸਰਾ ਨੰਬਰ ਸਮੇਤ ਵਿਸਤ੍ਰਿਤ ਜਾਣਕਾਰੀ ਸ਼ਾਮਲ ਹੈ। ਡਿਪਟੀ ਕਮਿਸ਼ਨਰ ਦੀ ਅਪਰੂਵਲ ਮਿਲਦੇ ਹੀ ਇਨ੍ਹਾਂ ਰੇਟਾਂ ਨੂੰ ਐੱਨ. ਜੀ. ਡੀ. ਆਰ. ਐੱਸ. ਸਾਫਟਵੇਅਰ ਵਿਚ ਅਪਲੋਡ ਕੀਤਾ ਜਾ ਰਿਹਾ ਹੈ ਤਾਂ ਕਿ ਸੋਮਵਾਰ ਨੂੰ ਰਜਿਸਟ੍ਰੇਸ਼ਨ ਪ੍ਰਕਿਰਿਆ ਵਿਚ ਕੋਈ ਅੜਚਨ ਨਾ ਆਵੇ ਅਤੇ ਤਹਿਸੀਲਾਂ ਤੇ ਸਬ-ਤਹਿਸੀਲਾਂ ਦੇ ਕੰਮ ਵਿਚ ਪਾਰਦਰਸ਼ਿਤਾ ਬਣੀ ਰਹੇ।

ਉਥੇ ਹੀ, ਨਵੇਂ ਕੁਲੈਕਟਰ ਰੇਟ ਵਧਣ ਨਾਲ ਜ਼ਮੀਨ ਦੀ ਰਜਿਸਟਰੀ ਮਹਿੰਗੀ ਹੋ ਜਾਵੇਗੀ, ਜਿਸ ਨਾਲ ਜ਼ਮੀਨ ਦੀ ਖਰੀਦੋ-ਫਰੋਖਤ ਪ੍ਰਭਾਵਿਤ ਹੋ ਸਕਦੀ ਹੈ। ਜ਼ਿਆਦਾ ਕੀਮਤ ’ਤੇ ਰਜਿਸਟਰੀ ਕਰਨ ਕਾਰਨ ਲੋਕ ਜ਼ਮੀਨ ਖਰੀਦਣ ਤੋਂ ਪਹਿਲਾਂ 2 ਵਾਰ ਸੋਚਣਗੇ। ਗਰੀਬ ਆਦਮੀ ਲਈ ਆਪਣਾ ਘਰ ਬਣਾਉਣ ਦਾ ਸੁਪਨਾ ਪੂਰਾ ਕਰਨਾ ਵੀ ਮੁਸ਼ਕਲਾਂ ਭਰਿਆ ਸਾਬਿਤ ਹੋਵੇਗਾ।

ਵਰਣਨਯੋਗ ਹੈ ਕਿ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਨਿਰਦੇਸ਼ਾਂ ’ਤੇ ਜ਼ਿਲੇ ਵਿਚ ਤਾਇਨਾਤ ਐੱਸ. ਡੀ. ਐੱਮਜ਼ ਨੇ ਆਪਣੇ-ਆਪਣੇ ਅਧਿਕਾਰ ਖੇਤਰ ਵਿਚ ਆਉਂਦੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਅਤੇ ਐਗਰੀਕਲਚਰ ਪ੍ਰਾਪਰਟੀ ਦੇ ਨਵੇਂ ਅਤੇ ਵਧੇ ਹੋਏ ਕੁਲੈਕਟਰ ਰੇਟਾਂ ਦੇ ਪ੍ਰਪੋਜ਼ਲ ਿਤਆਰ ਕਰ ਕੇ ਡਿਪਟੀ ਕਮਿਸ਼ਨਰ ਨੂੰ ਪਹਿਲਾਂ ਹੀ ਭੇਜੇ ਹੋਏ ਹਨ। ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਹਰੇਕ ਇਲਾਕੇ ਦੇ ਕੁਲੈਕਟਰ ਰੇਟਾਂ ਦੇ ਨਾਲ ਖਸਰਾ ਨੰਬਰਾਂ ਨੂੰ ਪਾ ਕੇ ਨਵੇਂ ਅਤੇ ਸੋਧੇ ਕੁਲੈਕਟਰ ਰੇਟਾਂ ਨੂੰ ਅੱਜ ਜ਼ਿਲੇ ਦੀਆਂ ਸਾਰੀਆਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿਚ ਜੰਗੀ ਪਧਰ ’ਤੇ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।

ਮੰਨਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਗੁੱਡ ਫਰਾਈਡੇ ਛੁੱਟੀ ਅਤੇ ਸ਼ਨੀਵਾਰ ਤੇ ਐਤਵਾਰ ਨੂੰ ਸਰਕਾਰੀ ਛੁੱਟੀ ਹੋਣ ਦੌਰਾਨ ਦੇ ਦਿਨਾਂ ਵਿਚ ਨਵੇਂ ਕੁਲੈਕਟਰ ਰੇਟਾਂ ਦੇ ਪ੍ਰਪੋਜ਼ਲ ਨੂੰ ਪੂਰੀ ਤਰ੍ਹਾਂ ਨਾਲ ਅਮਲੀ-ਜਾਮਾ ਪਹਿਨਾ ਦਿੱਤਾ ਜਾਵੇਗਾ ਅਤੇ ਇਨ੍ਹਾਂ ਫਾਈਨਲ ਕੁਲੈਕਟਰ ਰੇਟਾਂ ਨੂੰ ਡਿਪਟੀ ਕਮਿਸ਼ਨਰ ਦੀ ਅਪਰੂਵਲ ਮਿਲਣ ਤੋਂ ਬਾਅਦ ਸੋਮਵਾਰ ਤੋਂ ਹੀ ਲਾਗੂ ਕਰ ਦਿੱਤਾ ਜਾਵੇਗਾ, ਜਿਸ ਦੇ ਬਾਅਦ ਸੋਮਵਾਰ ਨੂੰ ਰਜਿਸਟਰੀ ਕਰਵਾਉਣ ਵਾਲੇ ਲੋਕਾਂ ਨੂੰ ਨਵੇਂ ਕੁਲੈਕਟਰ ਰੇਟਾਂ ਦੇ ਮੁਤਾਬਕ ਹੀ ਰਜਿਸਟ੍ਰੇਸ਼ਨ ਫੀਸ ਦਾ ਆਨਲਾਈਨ ਭੁਗਤਾਨ ਕਰਨਾ ਪਵੇਗਾ।

 

ਕੁਲੈਕਟਰ ਰੇਟ ਵਧਣ ਦੀ ਸੰਭਾਵਨਾ ਨਾਲ ਅੱਜ ਸਬ-ਰਜਿਸਟਰਾਰ ਦਫਤਰ ’ਚ ਰਜਿਸਟਰੀ ਕਰਵਾਉਣ ਦੀ ਲੱਗੀ ਹੋੜ
ਜ਼ਿਲੇ ਵਿਚ ਨਵੇਂ ਕੁਲੈਕਟਰ ਰੇਟਾਂ ਦੇ ਲਾਗੂ ਹੋਣ ਦੀ ਭਿਣਕ ਮਿਲਣ ’ਤੇ ਅੱਜ ਸਬ-ਰਜਿਸਟਰਾਰ ਦਫਤਰਾਂ ਵਿਚ ਰਜਿਸਟਰੀ ਕਰਵਾਉਣ ਵਾਲੇ ਬਿਨੈਕਾਰਾਂ ਦੀ ਹੋੜ ਲੱਗੀ ਰਹੀ। ਪ੍ਰਾਪਰਟੀ ਦੇ ਖਰੀਦਦਾਰਾਂ ਦੀ ਕੋਸ਼ਿਸ਼ ਰਹੀ ਕਿ ਉਹ ਸਮਾਂ ਰਹਿੰਦੇ ਆਪਣੀ ਖਰੀਦੀ ਪ੍ਰਾਪਰਟੀ ਦੀ ਰਜਿਸਟਰੀ ਕਰਵਾ ਲੈਣ ਤਾਂ ਕਿ ਉਨ੍ਹਾਂ ਨੂੰ ਨਵੇਂ ਕੁਲੈਕਟਰ ਰੇਟਾਂ ਦੇ ਚਾਬੁਕ ਤੋਂ ਨਿਜਾਤ ਮਿਲ ਜਾਵੇ ਅਤੇ ਆਰਥਿਕ ਨੁਕਸਾਨ ਤੋਂ ਉਨ੍ਹਾਂ ਦਾ ਬਚਾਅ ਹੋ ਜਾਵੇ। ਇਸੇ ਕੜੀ ਵਿਚ ਅੱਜ ਸਬ-ਰਜਿਸਟਰਾਰ-1 ਦਫਤਰ ਵਿਚ 166 ਦਸਤਾਵੇਜ਼ਾਂ ਨੂੰ ਆਨਲਾਈਨ ਅਪਰੂਵਲ ਦਿੱਤੀ ਗਈ। ਸਬ-ਰਜਿਸਟਰਾਰ-2 ਦਫਤਰ ਵਿਚ 96 ਬਿਨੈਕਾਰਾਂ ਨੇ ਆਨਲਾਈਨ ਐਪੁਆਇੰਟਮੈਂਟ ਲਈ ਹੋ ਈ ਸੀ, ਜਿਨ੍ਹਾਂ ਨੇ ਸ਼ਾਮ ਤਕ ਆਪਣੀ ਰਜਿਸਟਰੀ ਦੇ ਕੰਮ ਨੂੰ ਸਰਕਾਰੀ ਛੁੱਟੀ ਹੋਣ ਤੋਂ ਇਕ ਦਿਨ ਪਹਿਲਾਂ ਹੀ ਨਿਪਟਾ ਲਿਆ।

 

Have something to say? Post your comment

ਅਤੇ ਪੰਜਾਬ ਖਬਰਾਂ

CIA ਸਟਾਫ਼ ਦੀ ਵੱਡੀ ਸਫ਼ਲਤਾ, ਹਥਿਆਰਾਂ ਦੇ ਜ਼ਖੀਰੇ ਸਮੇਤ ਚਾਰ ਵਿਅਕਤੀ ਗ੍ਰਿਫ਼ਤਾਰ

CIA ਸਟਾਫ਼ ਦੀ ਵੱਡੀ ਸਫ਼ਲਤਾ, ਹਥਿਆਰਾਂ ਦੇ ਜ਼ਖੀਰੇ ਸਮੇਤ ਚਾਰ ਵਿਅਕਤੀ ਗ੍ਰਿਫ਼ਤਾਰ

ਪੰਜਾਬ ਮੰਡੀ ਬੋਰਡ ਦੇ ਸਕੱਤਰ ਰਾਮਵੀਰ ਵੱਲੋਂ ਅਨਾਜ ਮੰਡੀ ਦਾ ਅਚਨਚੇਤ ਦੌਰਾ, ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਪੰਜਾਬ ਮੰਡੀ ਬੋਰਡ ਦੇ ਸਕੱਤਰ ਰਾਮਵੀਰ ਵੱਲੋਂ ਅਨਾਜ ਮੰਡੀ ਦਾ ਅਚਨਚੇਤ ਦੌਰਾ, ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਹਨੇਰੀ-ਤੂਫ਼ਾਨ ਨੇ ਮਚਾਈ ਤਬਾਹੀ! ਸ਼ੈਲਰਾਂ ਦਾ ਹੋਇਆ ਲੱਖਾਂ ਰੁਪਏ ਦਾ ਨੁਕਸਾਨ

ਹਨੇਰੀ-ਤੂਫ਼ਾਨ ਨੇ ਮਚਾਈ ਤਬਾਹੀ! ਸ਼ੈਲਰਾਂ ਦਾ ਹੋਇਆ ਲੱਖਾਂ ਰੁਪਏ ਦਾ ਨੁਕਸਾਨ

'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ 50ਵੇਂ ਦਿਨ 131 ਨਸ਼ਾ ਸਮੱਗਲਰ ਗ੍ਰਿਫ਼ਤਾਰ

'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ 50ਵੇਂ ਦਿਨ 131 ਨਸ਼ਾ ਸਮੱਗਲਰ ਗ੍ਰਿਫ਼ਤਾਰ

ਪੰਜਾਬ ਸਰਕਾਰ ਦਾ ਇਸ ਇਲਾਕੇ 'ਚ ਬੁਲਡੋਜ਼ਰ ਐਕਸ਼ਨ, ਭਾਰੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ

ਪੰਜਾਬ ਸਰਕਾਰ ਦਾ ਇਸ ਇਲਾਕੇ 'ਚ ਬੁਲਡੋਜ਼ਰ ਐਕਸ਼ਨ, ਭਾਰੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ

ਪੰਜਾਬ ਪੁਲਸ ਨੇ ਗ੍ਰਿਫ਼ਤਾਰ ਕੀਤਾ 24 ਸਾਲਾ ਮਾਸਟਰਮਾਈਂਡ, ਕਾਂਡ ਅਜਿਹਾ ਕਿ ਜਾਣ ਉੱਡ ਜਾਣ ਹੋਸ਼

ਪੰਜਾਬ ਪੁਲਸ ਨੇ ਗ੍ਰਿਫ਼ਤਾਰ ਕੀਤਾ 24 ਸਾਲਾ ਮਾਸਟਰਮਾਈਂਡ, ਕਾਂਡ ਅਜਿਹਾ ਕਿ ਜਾਣ ਉੱਡ ਜਾਣ ਹੋਸ਼

ਪੰਜਾਬ ਨੂੰ ਦਹਿਲਾਉਣ ਦੀ ਸਾਜਿਸ਼ 'ਚ ਬੈਠੇ 13 ਮੁਲਜ਼ਮ ਗ੍ਰਨੇਡ ਲਾਂਚਰ ਸਣੇ ਗ੍ਰਿਫ਼ਤਾਰ, DGP ਦੇ ਵੱਡੇ ਖ਼ੁਲਾਸੇ

ਪੰਜਾਬ ਨੂੰ ਦਹਿਲਾਉਣ ਦੀ ਸਾਜਿਸ਼ 'ਚ ਬੈਠੇ 13 ਮੁਲਜ਼ਮ ਗ੍ਰਨੇਡ ਲਾਂਚਰ ਸਣੇ ਗ੍ਰਿਫ਼ਤਾਰ, DGP ਦੇ ਵੱਡੇ ਖ਼ੁਲਾਸੇ

ਪੰਜਾਬ 'ਚ ਅੱਗ ਦਾ ਕਹਿਰ, 40-50 ਏਕੜ ਕਣਕ ਸੜ ਕੇ ਸਵਾਹ, ਟਰੈਕਟਰਾਂ ਸਣੇ 2 ਨੌਜਵਾਨ ਵੀ ਸੜੇ

ਪੰਜਾਬ 'ਚ ਅੱਗ ਦਾ ਕਹਿਰ, 40-50 ਏਕੜ ਕਣਕ ਸੜ ਕੇ ਸਵਾਹ, ਟਰੈਕਟਰਾਂ ਸਣੇ 2 ਨੌਜਵਾਨ ਵੀ ਸੜੇ

ਪੰਜਾਬ 'ਚ 3 ਥਾਣਾ ਮੁਖੀਆਂ 'ਤੇ ਵੱਡੀ ਕਾਰਵਾਈ

ਪੰਜਾਬ 'ਚ 3 ਥਾਣਾ ਮੁਖੀਆਂ 'ਤੇ ਵੱਡੀ ਕਾਰਵਾਈ

ਕੇਂਦਰੀ ਬਿਜਲੀ ਮੰਤਰੀ ਨੂੰ ਮਿਲੇ ਹਰਜੋਤ ਬੈਂਸ, ਸਰਕਾਰ ਕੋਲ ਰੱਖੀ ਇਹ ਵੱਡੀ ਮੰਗ

ਕੇਂਦਰੀ ਬਿਜਲੀ ਮੰਤਰੀ ਨੂੰ ਮਿਲੇ ਹਰਜੋਤ ਬੈਂਸ, ਸਰਕਾਰ ਕੋਲ ਰੱਖੀ ਇਹ ਵੱਡੀ ਮੰਗ