ਅੱਜ ਬੰਗਲੁਰੂ ਦੇ ਐੱਮ. ਚਿੰਨਾਸਵਾਮੀ ਕ੍ਰਿਕਟ ਸਟੇਡੀਅਮ 'ਚ ਆਈ.ਪੀ.ਐੱਲ. 2025 ਦੇ ਬੇਹੱਦ ਅਹਿਮ ਮੁਕਾਬਲਾ ਖੇਡਿਆ ਜਾਵੇਗਾ, ਜਿੱਥੇ ਸ਼ਾਨਦਾਰ ਫ਼ਾਰਮ 'ਚ ਚੱਲ ਰਹੀਆਂ ਪੰਜਾਬ ਕਿੰਗਜ਼ ਤੇ ਰਾਇਲ ਚੈਲੰਜਰਜ਼ ਬੰਗਲੁਰੂ ਦੀਆਂ ਟੀਮਾਂ ਸਾਹਮਣੇ ਹੋਣਗੀਆਂ। ਇਹ ਮੁਕਾਬਲਾ ਸ਼ਾਮ 7.30 ਵਜੇ ਸ਼ੁਰੂ ਹੋਵੇਗਾ।
ਪਰ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅੱਜ ਬੰਗਲੁਰੂ 'ਚ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਮੈਚ ਦਾ ਮਜ਼ਾ ਕਿਰਕਿਰਾ ਹੋ ਸਕਦਾ ਹੈ। ਦਿਨ ਦੇ ਸਮੇਂ ਤਾਪਮਾਨ 30-34 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਕਰਨਾਟਕ ਦੇ ਕੁਝ ਹਿੱਸਿਆਂ 'ਚ ਬੱਦਲ ਛਾਏ ਰਹਿਣ ਤੇ ਗਰਜ ਨਾਲ ਬਾਰਿਸ਼ ਪੈਣ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ। ਹਾਲਾਂਕਿ ਸ਼ਾਮ ਦੇ ਸਮੇਂ ਬਾਰਿਸ਼ ਪੈਣ ਦੀ ਸੰਭਾਵਨਾ ਤਾਂ ਬਹੁਤ ਘੱਟ ਹੈ, ਪਰ ਮੈਦਾਨ 'ਤੇ ਬੱਦਲ ਤਾਂ ਛਾਏ ਰਹਿਣਗੇ।
ਜ਼ਿਕਰਯੋਗ ਹੈ ਕਿ ਦੋਵੇਂ ਟੀਮਾਂ ਆਪਣੇ ਪਿਛਲੇ ਮੁਕਾਬਲੇ ਜਿੱਤ ਕੇ ਅੱਜ ਆਹਮੋ-ਸਾਹਮਣੇ ਹੋਣਗੀਆਂ, ਜਿੱਥੇ ਦੋਵੇਂ ਟੀਮਾਂ ਜਿੱਤ ਦਰਜ ਕਰ ਕੇ ਪੁਆਇੰਟ ਟੇਬਲ 'ਚ ਛਲਾਂਗ ਮਾਰ ਕੇ ਟਾਪ-2 'ਚ ਪਹੁੰਚਣ ਦੇ ਇਰਾਦੇ ਨਾਲ ਮੈਦਾਨ 'ਤੇ ਉਤਰਨਗੀਆਂ।
ਸੰਭਾਵਿਤ ਪਲੇਇੰਗ-11
ਪੰਜਾਬ ਕਿੰਗਜ਼ : ਸ਼੍ਰੇਅਸ ਅਈਅਰ (ਕਪਤਾਨ), ਪ੍ਰਿਯਾਂਸ਼ ਆਰੀਆ, ਪ੍ਰਭਸਿਮਰਨ ਸਿੰਘ, ਨੇਹਾਲ ਵਢੇਰਾ, ਜੋਸ਼ ਇੰਗਲਿਸ (ਵਿਕਟਕੀਪਰ)/ਮਾਰਕਸ ਸਟੋਇਨਿਸ, ਗਲੇਨ ਮੈਕਸਵੈੱਲ, ਸ਼ਸ਼ਾਂਕ ਸਿੰਘ, ਮਾਰਕੋ ਯਾਨਸਨ, ਜ਼ੇਵੀਅਰ ਬਾਰਟਲੇਟ, ਯੁਜ਼ਵੇਂਦਰ ਚਾਹਲ, ਅਰਸ਼ਦੀਪ ਸਿੰਘ।
ਰਾਇਲ ਚੈਲੰਜਰਜ਼ ਬੈਂਗਲੁਰੂ : ਰਜਤ ਪਾਟੀਦਾਰ (ਕਪਤਾਨ), ਫਿਲ ਸਾਲਟ, ਵਿਰਾਟ ਕੋਹਲੀ, ਦੇਵਦੱਤ ਪਡੀਕਲ, ਲਿਆਮ ਲਿਵਿੰਗਸਟਨ, ਜਿਤੇਸ਼ ਸ਼ਰਮਾ (ਵਿਕਟਕੀਪਰ), ਟਿਮ ਡੇਵਿਡ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਜੋਸ਼ ਹੇਜ਼ਲਵੁੱਡ, ਯਸ਼ ਦਿਆਲ, ਸੁਯਸ਼ ਸ਼ਰਮਾ।