ਅੱਜਕੱਲ੍ਹ ਲੋਕ ਕੁਦਰਤੀ ਤੇ ਆਯੁਰਵੇਦਿਕ ਇਲਾਜਾਂ ਵੱਲ ਵੱਧ ਰਹੇ ਹਨ, ਤੇ ਐਲੋਵੇਰਾ ਜੂਸ ਇਸ ਦਿਸ਼ਾ ’ਚ ਇਕ ਬਹੁਤ ਹੀ ਪ੍ਰਸਿੱਧ ਚੋਣ ਬਣ ਚੁੱਕਾ ਹੈ। ਇਹ ਸਿਰਫ਼ ਸੁੰਦਰਤਾ ਵਧਾਉਣ ਲਈ ਹੀ ਨਹੀਂ, ਸਗੋਂ ਸਰੀਰ ਦੀ ਅੰਦਰੂਨੀ ਸਿਹਤ ਨੂੰ ਬਹਿਤਰ ਬਣਾਉਣ ’ਚ ਵੀ ਅਹੰਮ ਭੂਮਿਕਾ ਨਿਭਾਉਂਦਾ ਹੈ। ਜੇ ਤੁਸੀਂ ਵੀ ਆਪਣੀ ਰੋਜ਼ਾਨਾ ਦੀ ਜ਼ਿੰਦਗੀ ’ਚ ਕੁਦਰਤੀ ਤਰੀਕੇ ਨਾਲ ਸਿਹਤਮੰਦ ਰਹਿਣਾ ਚਾਹੁੰਦੇ ਹੋ, ਤਾਂ ਜਾਣੋ ਐਲੋਵੇਰਾ ਜੂਸ ਪੀਣ ਦੇ ਵਿਗਿਆਨਕ ਤੇ ਆਯੁਰਵੇਦਿਕ ਫਾਇਦੇ।
ਐਲੋਵੇਰਾ ਜੂਸ ਪੀਣ ਦੇ ਫਾਇਦੇ :-
ਹਾਜ਼ਮੇ ਨੂੰ ਸੁਧਾਰੇ
- ਐਲੋਵੇਰਾ ਜੂਸ ਹਾਜ਼ਮੇ ਨੂੰ ਤੰਦਰੁਸਤ ਰੱਖਣ ’ਚ ਮਦਦ ਕਰਦਾ ਹੈ। ਇਹ ਅਮਲਾਪ, ਐਸੀਡੀਟੀ, ਕਬਜ਼ ਆਦਿ ਸਮੱਸਿਆਵਾਂ ਨੂੰ ਵੀ ਘਟਾਉਂਦਾ ਹੈ।
ਡਿਟੌਕਸ ਕਰਨ ’ਚ ਮਦਦਗਾਰ
- ਇਹ ਜੂਸ ਸਰੀਰ ’ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ’ਚ ਮਦਦ ਕਰਦਾ ਹੈ, ਜਿਸ ਨਾਲ ਜਿਗਰ ਤੇ ਗੁਰਦਿਆਂ ਦੀ ਸਿਹਤ ਵੀ ਬਿਹਤਰ ਹੁੰਦੀ ਹੈ।
ਸਕਿਨ ਲਈ ਲਾਭਕਾਰੀ
- ਐਲੋਵੇਰਾ ’ਚ ਐਂਟੀ-ਆਕਸੀਡੈਂਟਸ ਹੁੰਦੇ ਹਨ ਜੋ ਸਕਿਨ ਨੂੰ ਨਿਮਰ, ਨਿਖਰੀ ਹੋਈ ਅਤੇ ਚਮਕਦਾਰ ਬਣਾਉਂਦੇ ਹਨ। ਇਹ ਪਿੰਪਲ, ਦਾਗ-ਧੱਬਿਆਂ ਅਤੇ ਐਲਰਜੀ ਨੂੰ ਵੀ ਘਟਾਉਂਦਾ ਹੈ।
ਇਮਿਊਨਿਟੀ ਵਧਾਉਂਦੈ
- ਇਸ ’ਚ ਮੌਜੂਦ ਵਿਟਾਮਿਨ C, E ਅਤੇ ਬੀਟਾ-ਕੈਰੋਟੀਨ ਰੋਗ-ਰੋਕੂ ਤਾਕਤ ਨੂੰ ਮਜ਼ਬੂਤ ਕਰਦੇ ਹਨ।
ਭਾਰ ਘਟਾਉਣ ’ਚ ਸਹਾਇਕ
- ਐਲੋਵੇਰਾ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ, ਜੋ ਭਾਰ ਘਟਾਉਣ ’ਚ ਮਦਦ ਕਰਦਾ ਹੈ। ਸਵੇਰੇ ਖਾਲੀ ਪੇਟ ਇਹ ਜੂਸ ਪੀਣ ਨਾਲ ਚੰਗਾ ਅਸਰ ਪੈਂਦਾ ਹੈ।
ਖੂਨ ਦੀ ਸਫਾਈ
- ਐਲੋਵੇਰਾ ਜੂਸ ਖੂਨ ਦੀ ਸਫਾਈ ਕਰਦਾ ਹੈ ਅਤੇ ਖੂਨ ’ਚ ਹੇਮੋਗਲੋਬਿਨ ਦੀ ਮਾਤਰਾ ਵਧਾਉਣ ’ਚ ਸਹਾਇਕ ਹੋ ਸਕਦਾ ਹੈ।
ਸੋਜ ਤੇ ਦਰਦ ਨੂੰ ਘਟਾਏ
- ਇਹ ਸੋਜ ਨੂੰ ਘਟਾਉਂਦਾ ਹੈ ਅਤੇ ਜੋੜਾਂ ਦੇ ਦਰਦ ਜਾਂ ਅੰਦਰੂਨੀ ਇੰਫਲੇਮੇਸ਼ਨ 'ਚ ਰਾਹਤ ਦੇ ਸਕਦਾ ਹੈ।