Thursday, April 24, 2025
BREAKING
ਪਹਿਲਗਾਮ ਵਿਖੇ ਸੈਲਾਨੀਆਂ ਤੇ ਕਾਇਰਤਾਪੂਰਨ ਅੱਤਵਾਦੀ ਹਮਲੇ ਦੀ ਸਖਤ ਤੋਂ ਸਖਤ ਜਵਾਬ ਦੇਵੇਗੀ ਮੋਦੀ ਸਰਕਾਰ - ਨਰਿੰਦਰ ਰਾਣਾ ਪਹਿਲਗਾਮ ਹਮਲੇ ਮਗਰੋਂ ਭਾਰਤ ਨੇ ਪਾਕਿਸਤਾਨੀ ਨਾਗਰਿਕਾਂ ਦੀ ਵੀਜ਼ਾ ਸਰਵਿਸ ਕੀਤੀ ਸਸਪੈਂਡ ਪਹਿਲਗਾਮ ਹਮਲੇ ਤੋਂ ਬਾਅਦ ਪੰਜਾਬ 'ਚ NIA ਦਾ ਵੱਡਾ ਐਕਸ਼ਨ, ਹੋਟਲਾਂ 'ਚ ਰੇਡ ਦਬਾਅ 'ਚ ਬਾਜ਼ਾਰ ਦੀ ਕਲੋਜ਼ਿੰਗ, ਮੁਨਾਫ਼ਾ ਬੁਕਿੰਗ ਦਰਮਿਆਨ ਸੈਂਸੈਕਸ 300 ਤੋਂ ਵੱਧ ਅੰਕ ਡਿੱਗ ਕੇ ਬੰਦ ਪਹਿਲਗਾਮ ਹਮਲੇ ਤੋਂ ਬਾਅਦ ਪਾਕਿ ਅਦਾਕਾਰ ਨੂੰ ਵੱਡਾ ਝਟਕਾ, ਭਾਰਤ ਸਰਕਾਰ ਨੇ ਫਿਲਮ 'ਤੇ ਲਾ'ਤਾ Ban ਲੱਗ ਗਈਆਂ ਮੌਜਾਂ! ਪੰਜਾਬ ਸਰਕਾਰ ਵੱਲੋਂ ਤਨਖ਼ਾਹਾਂ 'ਚ ਵਾਧਾ, CM ਮਾਨ ਨੇ ਖ਼ੁਦ ਕੀਤਾ ਐਲਾਨ ਪਹਿਲਗਾਮ ਹਮਲੇ ਮਗਰੋਂ ਜੰਮੂ-ਕਸ਼ਮੀਰ 'ਚ ਫ਼ਸੇ ਮਹਾਰਾਸ਼ਟਰ ਦੇ ਟੂਰਿਸਟਾਂ ਦਾ ਪਹਿਲਾ ਜੱਥਾ ਮੁੰਬਈ ਪਹੁੰਚਿਆ ਭਾਰਤ ਦੀ 'ਡਿਪਲੋਮੈਟਿਕ ਸਟ੍ਰਾਈਕ' ਕਾਰਨ ਪਾਕਿਸਤਾਨ ਦਾ ਸਟਾਕ ਮਾਰਕੀਟ ਕਰੈਸ਼ 'ਪਾਣੀ ਰੋਕਣਾ ਜੰਗ ਨੂੰ ਸੱਦਾ ਦੇਣ ਬਰਾਬਰ...' ਭਾਰਤ ਦੇ ਸਖ਼ਤ ਐਕਸ਼ਨ ਮਗਰੋਂ ਰੋ ਪਿਆ ਪਾਕਿਸਤਾਨ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਾਰਿਆਂ ਨੂੰ ਸਾਂਝਾ ਹੰਭਲਾ ਮਾਰਨ ਦੀ ਲੋੜ : ਡੀ. ਸੀ. ਕੁਲਵੰਤ ਸਿੰਘ

ਦੁਨੀਆਂ

ਅਮਰੀਕਾ ਦੇ ਇਸ ਸੂਬੇ 'ਚ ਠੱਪ ਹੋਇਆ ਰੀਅਲ ਅਸਟੇਟ ਸੈਕਟਰ, ਨਵੇਂ ਘਰਾਂ ਨੂੰ ਨਹੀਂ ਮਿਲ ਰਹੇ ਖਰੀਦਦਾਰ

22 ਅਪ੍ਰੈਲ, 2025 05:37 PM

ਫਲੋਰਿਡਾ ਦੇ ਕਈ ਸ਼ਹਿਰਾਂ ਵਿੱਚ ਇਨ੍ਹੀਂ ਦਿਨੀਂ ਰੀਅਲ ਅਸਟੇਟ ਬਾਜ਼ਾਰ 'ਚ ਸ਼ਾਂਤੀ ਛਾਈ ਹੋਈ ਹੈ। ਇੱਕ ਅਜਿਹਾ ਇਲਾਕਾ ਜੋ ਕਦੇ ਤੇਜ਼ੀ ਨਾਲ ਵਿਕਣ ਵਾਲੇ ਘਰਾਂ ਅਤੇ ਉੱਚੀਆਂ ਕੀਮਤਾਂ ਲਈ ਜਾਣਿਆ ਜਾਂਦਾ ਸੀ, ਹੁਣ ਉੱਥੇ ਸੈਂਕੜੇ ਨਵੇਂ ਘਰ ਖਾਲੀ ਪਏ ਹਨ। ਇਸ ਦੌਰਾਨ ਇਕ ਰਿਪੋਰਟਰ ਇਨ੍ਹਾਂ ਨਵੇਂ ਬਣੇ ਘਰਾਂ ਦੀ ਕਲੋਨੀ 'ਚ ਗਿਆ, ਜਿੱਥੇ ਜਾ ਕੇ ਉਸ ਨੇ ਦੇਖਿਆ ਕਿ ਇਹ ਸਾਰੇ ਘਰ ਖਾਲੀ ਪਏ ਹੋਏ ਸਨ ਤੇ ਇਨ੍ਹਾਂ ਨੂੰ ਖਰੀਦਣ ਵਾਲਾ ਵੀ ਕੋਈ ਨਹੀਂ ਹੈ।

ਰੀਅਲ ਅਸਟੇਟ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਥਿਤੀ 2007 ਦੇ ਹਾਊਸਿੰਗ ਕਰੈਸ਼ ਦੀ ਯਾਦ ਦਿਵਾਉਂਦੀ ਹੈ। ਉਸ ਸਮੇਂ ਦੌਰਾਨ ਫਲੋਰਿਡਾ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ 50% ਤੱਕ ਦੀ ਗਿਰਾਵਟ ਆਈ ਸੀ। ਹੁਣ ਇੱਕ ਵਾਰ ਫਿਰ ਉਹੀ ਮਾਹੌਲ ਬਣਦਾ ਜਾ ਰਿਹਾ ਹੈ। ਇਨ੍ਹਾਂ ਘਰਾਂ ਦੀਆਂ ਕੀਮਤਾਂ ਤਾਂ ਜਾਇਜ਼ ਹਨ, ਪਰ ਇਨ੍ਹਾਂ ਨੂੰ ਕੋਈ ਖਰੀਦਣ ਵਾਲਾ ਹੀ ਨਹੀਂ ਹੈ। 3 ਲੱਖ ਡਾਲਰ ਤੋਂ ਲੈ ਕੇ 3.5 ਲੱਖ ਡਾਲਰ ਦੀ ਰੇਂਜ ਵਾਲੇ ਨਵੇਂ ਘਰ ਵੀ ਆਪਣੇ ਖਰੀਦਦਾਰ ਦੀ ਉਡੀਕ 'ਚ ਹਨ।

ਟੈਂਪਾ, ਸੇਂਟ ਪੀਟ, ਸਾਰਾਸੋਟਾ, ਬ੍ਰੈਡੇਂਟਨ, ਨੇਪਲਜ਼, ਪਾਮ ਬੇਅ ਅਤੇ ਪੋਰਟ ਸੇਂਟ ਲੂਸੀ ਵਰਗੇ ਸ਼ਹਿਰ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਇੱਥੇ ਘਰ ਨਹੀਂ ਵਿਕ ਰਹੇ ਹਨ ਅਤੇ ਕੀਮਤਾਂ ਹੌਲੀ-ਹੌਲੀ ਘਟਦੀਆਂ ਜਾ ਰਹੀਆਂ ਹਨ। ਮਿਆਮੀ ਵਰਗੇ ਵੱਡੇ ਸ਼ਹਿਰ ਵਿੱਚ ਵੀ, ਰੀਅਲ ਅਸਟੇਟ ਆਪਣੀ ਚਮਕ ਗੁਆ ਰਿਹਾ ਹੈ।

ਕੋਰੋਨਾ ਮਹਾਂਮਾਰੀ ਦੌਰਾਨ ਰੀਅਲ ਅਸਟੇਟ ਵਿੱਚ ਤੇਜ਼ੀ ਨਾਲ ਉਛਾਲ ਆਇਆ ਸੀ। ਲੋਕਾਂ ਨੇ ਮਹਿੰਗੀਆਂ ਕੀਮਤਾਂ 'ਤੇ ਘਰ ਖਰੀਦੇ ਪਰ ਹੁਣ ਜਦੋਂ ਵਿਆਜ ਦਰਾਂ ਕਾਫ਼ੀ ਵਧ ਗਈਆਂ ਹਨ, ਜਦਕਿ ਲੋਕਾਂ ਦੀ ਆਮਦਨ ਸੀਮਤ ਹੈ। ਇਸ ਕਾਰਨ ਲੋਕਾਂ ਨੂੰ ਘਰ ਖਰੀਦਣਾ ਮੁਸ਼ਕਲ ਹੋ ਗਿਆ ਹੈ। ਸਥਾਨਕ ਖਰੀਦਦਾਰ ਇਨ੍ਹਾਂ ਕੀਮਤਾਂ 'ਤੇ ਘਰ ਖਰੀਦਣ ਵਿੱਚ ਦਿਲਚਸਪੀ ਨਹੀਂ ਦਿਖਾ ਰਹੇ ਹਨ।

ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ 2025 ਵਿੱਚ ਫਲੋਰਿਡਾ ਦਾ ਹਾਊਸਿੰਗ ਬਾਜ਼ਾਰ 'ਚ ਹਾਲਾਤ ਹੋਰ ਵੀ ਖ਼ਰਾਬ ਹੋ ਸਕਦੇ ਹਨ। ਜਿਨ੍ਹਾਂ ਲੋਕਾਂ ਨੇ ਨਿਵੇਸ਼ ਦੇ ਉਦੇਸ਼ਾਂ ਲਈ ਘਰ ਖਰੀਦੇ ਹਨ ਜਾਂ ਹੁਣ ਉਨ੍ਹਾਂ ਨੂੰ ਵੇਚਣਾ ਚਾਹੁੰਦੇ ਹਨ, ਉਨ੍ਹਾਂ ਨੂੰ ਨੁਕਸਾਨ ਉਠਾਉਣਾ ਪੈ ਸਕਦਾ ਹੈ। ਇਸ ਲਈ ਫਲੋਰਿਡਾ ਵਿੱਚ ਘਰ ਵੇਚਣ ਬਾਰੇ ਸੋਚ ਰਹੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।

Have something to say? Post your comment

ਅਤੇ ਦੁਨੀਆਂ ਖਬਰਾਂ

'ਪਾਣੀ ਰੋਕਣਾ ਜੰਗ ਨੂੰ ਸੱਦਾ ਦੇਣ ਬਰਾਬਰ...' ਭਾਰਤ ਦੇ ਸਖ਼ਤ ਐਕਸ਼ਨ ਮਗਰੋਂ ਰੋ ਪਿਆ ਪਾਕਿਸਤਾਨ

'ਪਾਣੀ ਰੋਕਣਾ ਜੰਗ ਨੂੰ ਸੱਦਾ ਦੇਣ ਬਰਾਬਰ...' ਭਾਰਤ ਦੇ ਸਖ਼ਤ ਐਕਸ਼ਨ ਮਗਰੋਂ ਰੋ ਪਿਆ ਪਾਕਿਸਤਾਨ

ਚੀਨ ਨੇ ਪੁਲਾੜ ਸਟੇਸ਼ਨ 'ਚ ਭੇਜੇ ਤਿੰਨ ਨਵੇਂ ਪੁਲਾੜ ਯਾਤਰੀ

ਚੀਨ ਨੇ ਪੁਲਾੜ ਸਟੇਸ਼ਨ 'ਚ ਭੇਜੇ ਤਿੰਨ ਨਵੇਂ ਪੁਲਾੜ ਯਾਤਰੀ

ਪਾਕਿਸਤਾਨ ਨੂੰ ਭਾਰਤ ਦੇ ਹਮਲੇ ਦਾ ਡਰ, ਕਰਾਚੀ ਤੋਂ ਭੇਜੇ 18 ਜੈੱਟ

ਪਾਕਿਸਤਾਨ ਨੂੰ ਭਾਰਤ ਦੇ ਹਮਲੇ ਦਾ ਡਰ, ਕਰਾਚੀ ਤੋਂ ਭੇਜੇ 18 ਜੈੱਟ

ਯੂਕ੍ਰੇਨ 'ਤੇ ਰੂਸ ਦੇ ਭਿਆਨਕ ਹਮਲੇ, ਨੌਂ ਲੋਕਾਂ ਦੀ ਮੌਤ, 63 ਹੋਰ ਜ਼ਖਮੀ

ਯੂਕ੍ਰੇਨ 'ਤੇ ਰੂਸ ਦੇ ਭਿਆਨਕ ਹਮਲੇ, ਨੌਂ ਲੋਕਾਂ ਦੀ ਮੌਤ, 63 ਹੋਰ ਜ਼ਖਮੀ

ਤੁਰਕੀ 'ਚ 6.2 ਦੀ ਤੀਬਰਤਾ ਦਾ ਭੂਚਾਲ, ਦਹਿਸ਼ਤ 'ਚ ਲੋਕ

ਤੁਰਕੀ 'ਚ 6.2 ਦੀ ਤੀਬਰਤਾ ਦਾ ਭੂਚਾਲ, ਦਹਿਸ਼ਤ 'ਚ ਲੋਕ

ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਅਤੇ ਚੀਨ ਨੇ ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ ਦੀ ਕੀਤੀ ਨਿੰਦਾ

ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਅਤੇ ਚੀਨ ਨੇ ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ ਦੀ ਕੀਤੀ ਨਿੰਦਾ

'ਸਾਨੂੰ ਦੋਸ਼ ਨਾ ਦਿਓ'...ਪਹਿਲਗਾਮ ਅੱਤਵਾਦੀ ਹਮਲੇ 'ਤੇ ਪਾਕਿਸਤਾਨ ਦੀ ਪਹਿਲੀ ਪ੍ਰਤੀਕਿਰਿਆ

'ਸਾਨੂੰ ਦੋਸ਼ ਨਾ ਦਿਓ'...ਪਹਿਲਗਾਮ ਅੱਤਵਾਦੀ ਹਮਲੇ 'ਤੇ ਪਾਕਿਸਤਾਨ ਦੀ ਪਹਿਲੀ ਪ੍ਰਤੀਕਿਰਿਆ

ਪੋਪ ਫਰਾਂਸਿਸ ਦਾ ਸ਼ਨੀਵਾਰ ਨੂੰ ਹੋਵੇਗਾ ਅੰਤਿਮ ਸੰਸਕਾਰ

ਪੋਪ ਫਰਾਂਸਿਸ ਦਾ ਸ਼ਨੀਵਾਰ ਨੂੰ ਹੋਵੇਗਾ ਅੰਤਿਮ ਸੰਸਕਾਰ

ਅਮਰੀਕਾ 'ਚ ਇਕ ਵਾਰ ਫ਼ਿਰ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ 'ਤੇ ਉਠਾਏ ਸਵਾਲ, ਕਿਹਾ- 'ਕੁਛ ਤਾਂ ਗੜਬੜ ਹੈ...'

ਅਮਰੀਕਾ 'ਚ ਇਕ ਵਾਰ ਫ਼ਿਰ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ 'ਤੇ ਉਠਾਏ ਸਵਾਲ, ਕਿਹਾ- 'ਕੁਛ ਤਾਂ ਗੜਬੜ ਹੈ...'

ਪਾਕਿਸਤਾਨ ਦੀਆਂ ਜੇਲ੍ਹਾਂ ਤੋਂ 175 ਅਫਗਾਨੀ ਕੈਦੀ ਰਿਹਾਅ

ਪਾਕਿਸਤਾਨ ਦੀਆਂ ਜੇਲ੍ਹਾਂ ਤੋਂ 175 ਅਫਗਾਨੀ ਕੈਦੀ ਰਿਹਾਅ